ਉਤਰਾਖੰਡ 'ਚ ਭੂਚਾਲ ਦੇ ਝਟਕੇ ਮਹਿਸੂਸ, ਨਹੀਂ ਹੋਇਆ ਕੋਈ ਜਾਨੀ ਨੁਕਸਾਨ
ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਅਨੁਸਾਰ ਭੁਚਾਲ ਦੇ ਝਟਕੇ ਵੀ ਦੁਬਾਰਾ ਆ ਸਕਦੇ ਹਨ।
ਦੇਹਰਾਦੂਨ- ਉਤਰਾਖੰਡ ਦੇ ਹਰਿਦੁਆਰ 'ਚ ਅੱਜ ਸਵੇਰੇ 9.41 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.9 ਮਾਪੀ ਗਈ। ਰਿਪੋਰਟ ਦੇ ਮੁਤਾਬਿਕ ਭੂਚਾਲ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਭੂਚਾਲ ਦੇ ਝਟਕੇ ਦੇ ਬਾਰੇ ਹਰ ਕਿਸੇ ਨੂੰ ਸੁਚੇਤ ਕੀਤਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਅਨੁਸਾਰ ਭੁਚਾਲ ਦੇ ਝਟਕੇ ਵੀ ਦੁਬਾਰਾ ਆ ਸਕਦੇ ਹਨ।
ਆਪਦਾ ਪ੍ਰਬੰਧਨ ਅਫਸਰ ਮੀਰਾ ਕੈਂਟੂਰਾ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਹਰਿਦੁਆਰ ਖੇਤਰ ਹੈ, ਪਰ ਜ਼ਿਲੇ ਵਿਚ ਕਿਸ ਸਥਾਨ ਤੇ ਹੈ ਇਸ ਦੀ ਸਹੀ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜ਼ਿਲ੍ਹੇ ਵਿੱਚ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭੁਚਾਲ ਦੇ ਮੱਦੇਨਜ਼ਰ ਤਬਾਹੀ ਦੇ ਪ੍ਰਬੰਧਨ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਕੁਲੈਕਟਰ ਨੇ ਦੁਪਹਿਰ ਤੋਂ ਬਾਅਦ ਇੱਕ ਮੀਟਿੰਗ ਬੁਲਾਈ ਹੈ।