506 ਅੰਕ ਦੇ ਵਾਧੇ ਨਾਲ ਬੰਦ ਹੋਇਆ ਸੈਂਸੇਕਸ

ਏਜੰਸੀ

ਖ਼ਬਰਾਂ, ਰਾਸ਼ਟਰੀ

506 ਅੰਕ ਦੇ ਵਾਧੇ ਨਾਲ ਬੰਦ ਹੋਇਆ ਸੈਂਸੇਕਸ

image

ਨਵੀਂ ਦਿੱਲੀ, 1 ਦਸੰਬਰ : ਭਾਰਤ ਵਿਚ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ ਜੀਡੀਪੀ ਦੇ ਅੰਕੜੇ ਉਮੀਦ ਤੋਂ ਬਿਹਤਰ ਰਹਿਣ ਅਤੇ ਮਜਬੂਤ ਗਲੋਬਲ ਸੰਕੇਤਾਂ ਨਾਲ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਬੀਐਸਈ ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ 505.72 ਅੰਕ ਭਾਵ 1.15 ਫ਼ੀ ਸਦੀ ਦੀ ਤੇਜ਼ੀ ਨਾਲ 44655.44 ਅੰਕ ਦੇ ਪੱਧਰ 'ਤੇ ਬੰਦ ਹੋਇਆ। ਇਸ ਤਰ੍ਹਾਂ ਐਨਐਸਈ ਨਿਫਟੀ 140 ਅੰਕ ਭਾਵ 1.08 ਫ਼ੀ ਸਦੀ ਦੇ ਵਾਧੇ ਨਾਲ 13109 ਅੰਕ ਦੇ ਪੱਧਰ ਨਾਲ ਬੰਦ ਹੋਇਆ। ਪੀਐਸਯੂ ਬੈਂਕਾਂ ਦੀ ਅਗਵਾਈ ਵਿਚ ਸਾਰੇ ਸੈਕਟੋਰਲ ਇੰਡੈਕਸ ਵਾਧੇ ਨਾਲ ਬੰਦ ਹੋਏ।

image


ਸੈਂਸੇਕਸ 'ਤੇ ਸਨ ਫ਼ਾਰਮਾ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 5.51 ਫ਼ੀ ਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿਚ 4.37 ਫ਼ੀ ਸਦੀ, ਟੈਕ ਮਹਿੰਦਰਾ ਦੇ ਸ਼ੇਅਰਾਂ ਵਿਚ 3.86 ਫ਼ੀ ਸਦੀ, ਓਐਨਜੀਸੀ ਦੇ ਸ਼ੇਅਰਾਂ ਵਿਚ 3.82 ਫ਼ੀ ਸਦੀ ਅਤੇ ਭਾਰਤੀ ਏਅਰਟੈਲ ਦੇ ਸ਼ੇਅਰਾਂ ਵਿਚ 3.46 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਇਨਫੋਸਿਸ, ਆਈਸੀਆਈਸੀਆਈ ਬੈਂਕ, ਬਜਾਜ ਆਟੋ, ਅਲਟਰਾਟੈਕ ਸੀਮੰਟ, ਐਚਡੀਐਫਸੀ, ਟੀਸੀਐਸ, ਮਹਿੰਦਰਾ ਐਂਡ ਮਹਿੰਦਰਾ, ਐਸਬੀਆਈ, ਐਚਸੀਐਲ ਟੈਕ, ਟਾਟਾ ਸਟੀਲ, ਰਿਲਾਇੰਸ, ਮਾਰੂਤੀ, ਏਸ਼ੀਅਨ ਪੇਂਟ, ਆਈਟੀਸੀ ਅਤੇ ਐਕਸਿਸ ਬੈਂਕ ਦੇ ਸ਼ੇਅਰ ਹਰੇ ਨਿਸ਼ਾਨ ਨਾਲ ਬੰਦ ਹੋਏ।


ਦੂਜੇ ਪਾਸੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 1.40 ਫ਼ੀ ਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।  (ਪੀਟੀਆਈ)