ਕਿਸਾਨਾਂ ਦੇ ਵੱਡੀ ਗਿਣਤੀ 'ਚ ਇਕੱਠ ਕਾਰਨ ਬੰਦ ਹੋਇਆ ਸਿੰਘੂ-ਟਿਕਰੀ ਬਾਰਡਰ, ਐਡਵਾਇਜ਼ਰੀ ਜਾਰੀ
ਪੁਲਿਸ ਵਲੋਂ ਜਾਰੀ ਸਲਾਹਕਾਰ ਮੁਤਾਬਿਕ ਬਦੁਸਰਾਏ ਅਤੇ ਝਟੀਕਰਾ ਬਾਡਰ ਸਿਰਫ ਦੋ ਪਹੀਆ ਵਾਹਨਾਂ ਲਈ ਖੁੱਲ੍ਹ ਹੈ।
ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਛੇਵੇਂ ਦਿਨ ਵੀ ਜਾਰੀ ਹੈ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਵੱਖ-ਵੱਖ ਹੱਦਾਂ 'ਤੇ ਡੇਰਾ ਲਾ ਲਿਆ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਰਮਿਆਨ ਅੱਜ ਦੁਪਹਿਰ ਤਿੰਨ ਵਜੇ ਗੱਲਬਾਤ ਹੋਣੀ ਹੈ। ਪਰ ਹੁਣ ਵੱਡੀ ਗਿਣਤੀ 'ਚ ਕਿਸਾਨਾਂ ਦੇ ਇਕੱਠ ਕਾਰਨ ਦਿੱਲੀ ਦਾ ਸਿੰਘੂ -ਟਿਕਰੀ ਬਾਡਰਪੂਰੀ ਤਰ੍ਹਾਂ ਬੰਦ ਹੈ।
ਟ੍ਰੈਫਿਕ ਐਡਵਾਇਜ਼ਰੀ
1-ਇਸ ਦੌਰਾਨ ਦਿੱਲੀ ਪੁਲਿਸ ਨੇ ਆਵਾਜਾਈ ਨੂੰ ਲੈ ਕੇ ਟ੍ਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਦਿੱਲੀ ਪੁਲਿਸ ਨੇ ਟ੍ਰੈਫਿਕ ਨੂੰ ਚਾਲੂ ਰੱਖਣ ਲਈ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੂਜੇ ਰਸਤਿਆਂ ਦਾ ਉਪਯੋਗ ਕਰਨ।
2- ਦਿੱਲੀ ਟ੍ਰੈਫਿਕ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਿੰਘੂ ਬਾਡਰ ਹਾਲੇ ਵੀ ਦੋਨਾਂ ਪਾਸਿਓਂ ਬੰਦ ਹੈ। ਟ੍ਰੈਫਿਕ ਨੂੰ ਮੁਕਰਬਾ ਚੌਕ ਅਤੇ ਜੀਟੀਕੇ ਰੋਡ ਵੱਲ ਨੂੰ ਮੋੜਿਆ ਗਿਆ ਹੈ।
3-ਸਿੰਘੂ ਬਾਡਰ ਬੰਦ ਹੋਣ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਗਨੇਚਰ ਬ੍ਰਿਜ ਤੋਂ ਰੋਹਿਣੀ, ਜੀਟੀਕੇ ਰੋਡ, ਐੱਨ-44 ਅਤੇ ਸਿੰਘੂ ਬਾਡਰ ਵੱਲ ਜਾਣ ਤੋਂ ਬੱਚਣ।
4-ਪੁਲਿਸ ਵਲੋਂ ਜਾਰੀ ਸਲਾਹਕਾਰ ਮੁਤਾਬਿਕ ਬਦੁਸਰਾਏ ਅਤੇ ਝਟੀਕਰਾ ਬਾਡਰ ਸਿਰਫ ਦੋ ਪਹੀਆ ਵਾਹਨਾਂ ਲਈ ਖੁੱਲ੍ਹ ਹੈ।
5--ਬਿਜਵਾਸਨ / ਬਾਜਘੇਰਾ, ਪਾਲਮ ਵਿਹਾਰ, ਝਰੌਦਾ, ਧਨਸਾ, ਦੌਰਾਲਾ, ਕਪਾਸ਼ਹੇੜਾ, ਰਾਜੋਖਾਰੀ ਐਨ.ਐਚ.-8, ਅਤੇ ਡੁੰਡੇਹੇਰਾ ਸੜਕਾਂ ਨੂੰ ਦਿੱਲੀ ਤੋਂ ਹਰਿਆਣਾ ਦੀ ਆਵਾਜਾਈ ਲਈ ਖੋਲ੍ਹਿਆ ਗਿਆ ਹੈ।