ਰੇਲਾਂ ਤੇ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ,ਅੱਜ ਤੋਂ ਬਦਲ ਰਹੇ ਰਾਜਧਾਨੀ ਸਮੇਤ 40 ਗੱਡੀਆਂ ਦਾ ਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਯਾਤਰੀਆਂ ਨੂੰ ਰੇਲਵੇ ਦਾ ਸਮਾਂ 139 ਨੰਬਰ 'ਤੇ ਕਾਲ ਕਰਕੇ ਜਾਂ ਰੇਲਵੇ ਦੀ ਵੈਬਸਾਈਟ 'ਤੇ ਦੇਖਣਾ ਚਾਹੀਦਾ ਹੈ।

rail

ਨਵੀਂ ਦਿੱਲੀ:  ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਰੇਲ ਆਵਾਜਾਈ ਬੰਦ ਹੈ ਪਰ ਹੁਣ ਕਿਸਾਨਾਂ ਨੇ ਮੁੜ ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਜੇਕਰ ਕੋਈ ਵੀ ਵਿਅਕਤੀ ਸਫਰ ਕਰਨਾ ਚਾਹ ਰਿਹਾ ਹੈ ਤੇ ਸਭ ਤੋਂ ਪਹਿਲਾ ਰੇਲਾਂ ਦਾ ਸਮਾਂ ਪਤਾ ਕਰ ਲੈਣ ਤਾਂ ਜੋ ਕੋਈ ਪਰੇਸ਼ਾਨੀ ਨਾ ਹੋਵੇ। ਅੱਜ ਤੋਂ ਰੇਲਾਂ ਦਾ ਸਮਾਂ ਬਦਲ ਰਿਹਾ ਹੈ।  ਦਿੱਲੀ ਤੋਂ ਚੱਲਣ ਵਾਲੀਆਂ ਕਈ ਰੇਲ ਗੱਡੀਆਂ ਵੀ ਨਵੇਂ ਸਮੇਂ ‘ਤੇ ਰਵਾਨਾ ਹੋਣਗੀਆਂ। ਉਨ੍ਹਾਂ ਦੇ ਆਉਣ ਦੇ ਸਮੇਂ ਵਿੱਚ ਵੀ ਤਬਦੀਲੀ ਆਵੇਗੀ। 

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਕਈ ਰੂਟਾਂ 'ਤੇ ਵੱਧ ਤੋਂ ਵੱਧ ਸਪੀਡ ਲਿਮਟ ਵਧਾਉਣ ਅਤੇ ਰੇਲ ਗੱਡੀਆਂ ਨੂੰ ਸਮੇਂ ਸਿਰ ਚਲਾਉਣ ਲਈ ਕੀਤੀ ਗਈ ਹੈ। ਉੱਤਰੀ ਰੇਲਵੇ ਦੀਆਂ ਕੁੱਲ 40 ਰੇਲ ਗੱਡੀਆਂ ਦੇ ਜਾਣ ਜਾਂ ਆਉਣ ਦਾ ਸਮਾਂ ਬਦਲਿਆ ਹੈ, ਜਿਨ੍ਹਾਂ ਚੋਂ 27 ਦਿੱਲੀ ਦੇ ਵੱਖ-ਵੱਖ ਸਟੇਸ਼ਨਾਂ ਤੋਂ ਚਲਦੇ ਹਨ। 

ਰੇਲਵੇ ਦਾ ਸਮਾਂ ਜਾਣਨ ਲਈ 139 ਨੰਬਰ 'ਤੇ ਕਰੋ ਕਾਲ 
ਇਨ੍ਹਾਂ ਰੇਲ ਗੱਡੀਆਂ ਚੋਂ ਕਈਆਂ ਦਾ ਰਵਾਨਗੀ ਦਾ ਸਮਾਂ ਬਦਲਿਆ ਹੈ, ਜਦੋਂ ਕਿ ਕਈਆਂ ਆਪਣੀਆਂ ਮੰਜ਼ਲਾਂ 'ਤੇ ਪਹਿਲਾਂ ਪਹੁੰਚ ਜਾਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਰੇਲਵੇ ਦਾ ਸਮਾਂ 139 ਨੰਬਰ 'ਤੇ ਕਾਲ ਕਰਕੇ ਜਾਂ ਰੇਲਵੇ ਦੀ ਵੈਬਸਾਈਟ 'ਤੇ ਦੇਖਣਾ ਚਾਹੀਦਾ ਹੈ।

ਵੇਖੋ ਰੇਲਾਂ ਦਾ ਸਮਾਂ 
-ਰਾਂਚੀ ਰਾਜਧਾਨੀ ਐਕਸਪ੍ਰੈਸ ਪਹਿਲਾਂ ਸ਼ਾਮ 4.10 ਵਜੇ ਜਾਂਦੀ ਸੀ। ਹੁਣ ਇਹ 40 ਮਿੰਟ ਪਹਿਲਾਂ ਨਵੀਂ ਦਿੱਲੀ ਤੋਂ ਚੱਲੇਗੀ। 
-ਡਿਬਰਗੜ ਰਾਜਧਾਨੀ ਐਕਸਪ੍ਰੈਸ ਸ਼ਾਮ 4.20 ਦੀ ਬਜਾਏ ਸ਼ਾਮ 4.10 ਵਜੇ ਰਵਾਨਾ ਹੋਵੇਗੀ। 
-ਗੋਮਤੀ ਐਕਸਪ੍ਰੈਸ ਰਾਹੀਂ ਯਾਤਰਾ ਕਰਨ ਵਾਲੇ ਯਾਤਰੀ ਹੁਣ ਲਖਨਊ ਪਹੁੰਚਣ ਵਿੱਚ 20 ਮਿੰਟ ਘੱਟ ਲੈਣਗੇ। 
ਨਵੀਂ ਦਿੱਲੀ ਜਾਣ ਲਈ ਰੇਲ ਹੁਣ ਦੁਪਹਿਰ 12.25 ਵਜੇ ਚੱਲੇਗੀ।
-ਸੁਹੇਲਦੇਵ ਐਕਸਪ੍ਰੈਸ ਨੂੰ ਅਨੰਦ ਵਿਹਾਰ ਟਰਮੀਨਲ ਤੋਂ ਗਾਜ਼ੀਪੁਰ ਪਹੁੰਚਣ ਵਿਚ 15 ਮਿੰਟ ਘੱਟ ਲਵੇਗੀ।
-ਅਨੰਦ ਵਿਹਾਰ ਟਰਮੀਨਲ ਤੋਂ ਇਹ ਸ਼ਾਮ 6.50 ਦੀ ਬਜਾਏ ਸ਼ਾਮ 6.35 ਵਜੇ ਰਵਾਨਾ ਹੋਵੇਗੀ।