ਪਾਸਪੋਰਟ ਬਣਵਾਉਣ ਵਾਲਿਆਂ ਜ਼ਰੂਰੀ ਖ਼ਬਰ, ਚੰਡੀਗੜ੍ਹ 'ਚ 3 ਦਸੰਬਰ ਨੂੰ ਲੱਗ ਰਿਹਾ ਪਾਸਪੋਰਟ ਮੇਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਆਪਣੀ ਅਰਜ਼ੀ ਦੀ ਅਪਾਇੰਟਮੈਂਟ ਬਦਲ ਕੇ ਅਰਜ਼ੀ ਕਰ ਸਕਦੇ ਹਨ ਜਮ੍ਹਾਂ

Passport

 

ਚੰਡੀਗੜ੍ਹ: ਚੰਡੀਗੜ੍ਹ ਪਾਸਪੋਰਟ ਦਫਤਰ ਅਰਜ਼ੀਆਂ ਜਮ੍ਹਾਂ ਕਰਵਾਉਣ ਵਾਲਿਆਂ ਲਈ ਵਿਸ਼ੇਸ਼ ਮੇਲਾ ਆਯੋਜਿਤ ਕਰਨ ਜਾ ਰਿਹਾ ਹੈ। ਇਹ ਮੇਲਾ ਸ਼ਨੀਵਾਰ ਨੂੰ ਲਗਾਇਆ ਜਾ ਰਿਹਾ ਹੈ। ਇੱਥੇ ਲੋਕ ਆਪਣੀ ਅਰਜ਼ੀ ਦੀ ਅਪਾਇੰਟਮੈਂਟ ਬਦਲ ਕੇ ਅਰਜ਼ੀ ਜਮ੍ਹਾਂ ਕਰ ਸਕਦੇ ਹਨ।

ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਧਿਕਾਰੀ ਸ਼ਿਵਾਸ ਕਵੀਰਾਜ ਅਨੁਸਾਰ ਪਾਸਪੋਰਟ ਦਫ਼ਤਰ ਦਾ ਅਮਲਾ ਪਾਸਪੋਰਟ ਦਫ਼ਤਰ ਦੇ ਦਾਇਰੇ ਵਿੱਚ ਆਉਂਦੇ ਪਾਸਪੋਰਟ ਸੇਵਾ ਕੇਂਦਰ ਵਿੱਚ ਸ਼ਨੀਵਾਰ ਨੂੰ ਕੰਮ ਕਰੇਗਾ ਅਤੇ ਅਰਜ਼ੀਆਂ ਇਕੱਤਰ ਕਰੇਗਾ। ਕਿਸੇ ਵੀ ਬਿਨੈਕਾਰ ਨੂੰ ਅਪਾਇੰਟਮੈਂਟ ਜਲਦੀ ਚਾਹੀਦੀ ਹੈ ਤਾਂ ਉਹ ਅਪਾਇੰਟਮੈਂਟ ਦੀ ਤਾਰੀਖ ਬਦਲ ਸਕਦਾ ਹੈ ਅਤੇ ਸ਼ਨੀਵਾਰ ਦਾ ਸਮਾਂ ਲੈ ਸਕਦਾ ਹੈ।

ਇਹ ਸਹੂਲਤ 70 ਫੀਸਦੀ ਤਤਕਾਲ ਬਿਨੈਕਾਰਾਂ ਲਈ ਕੀਤੀ ਗਈ ਹੈ। ਇਸ ਦੇ ਨਾਲ ਹੀ ਆਮ ਪਾਸਪੋਰਟ ਜਾਰੀ ਕਰਨ ਵਾਲੇ ਬਿਨੈਕਾਰਾਂ ਲਈ 30 ਫੀਸਦੀ ਰਾਖਵਾਂ ਰੱਖਿਆ ਗਿਆ ਹੈ। ਜੇਕਰ ਸ਼ਨੀਵਾਰ ਨੂੰ ਅਪਾਇੰਟਮੈਂਟ ਲੈਣੀ ਹੈ, ਤਾਂ ਬਿਨੈਕਾਰ ਵੈੱਬਸਾਈਟ 'ਤੇ ਜਾ ਕੇ ਅਰਜ਼ੀ ਦੀ ਮਿਤੀ ਨੂੰ ਬਦਲ ਸਕਦਾ ਹੈ।

ਇਸ ਮੇਲੇ ਵਿੱਚ ਜਿਨ੍ਹਾਂ ਲੋਕਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀ.ਸੀ.ਸੀ.) ਜਾਰੀ ਕੀਤਾ ਗਿਆ ਹੈ, ਉਨ੍ਹਾਂ ਲਈ ਇਹ ਸਹੂਲਤ ਉਪਲਬਧ ਨਹੀਂ ਹੈ। ਅਜਿਹੇ ਬਿਨੈਕਾਰ ਇਸ ਦਿਨ ਅਰਜ਼ੀ ਦੀ ਮਿਤੀ ਨਹੀਂ ਲੈ ਸਕਣਗੇ। ਇਹ ਸਹੂਲਤ ਕੇਵਲ ਨਵੀਆਂ ਅਰਜ਼ੀਆਂ, ਰੀ-ਇਸ਼ੂ ਤੋਂ ਇਲਾਵਾ ਹੋਰ ਪਾਸਪੋਰਟ ਜਾਰੀ ਕਰਨ ਲਈ ਇਹ ਦਿੱਤੀ ਗਈ ਹੈ।