Delhi Blast : ਐਨ.ਆਈ.ਏ. ਨੇ ਕਸ਼ਮੀਰ ਅਤੇ ਲਖਨਊ ਵਿਚ 8 ਥਾਵਾਂ 'ਤੇ ਕੀਤੀ ਛਾਪੇਮਾਰੀ
Delhi Blast : ਅਤਿਵਾਦੀ ਸ਼ਾਹੀਨ ਅਤੇ ਡਰੋਨ ਹਮਲੇ ਦੇ ਯੋਜਨਾਕਾਰ ਬਿਲਾਲ ਦੇ ਘਰਾਂ ਦੀ ਲਈ ਤਲਾਸ਼ੀ
Delhi Blast: NIA Raids 8 Places in Kashmir and Lucknow Latest News in Punjabi ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਦਿੱਲੀ ਅਤਿਵਾਦੀ ਧਮਾਕੇ ਦੇ ਮਾਮਲੇ ਦੇ ਸਬੰਧ ਵਿੱਚ ਸੋਮਵਾਰ ਨੂੰ ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿਚ 8 ਥਾਵਾਂ 'ਤੇ ਛਾਪੇਮਾਰੀ ਕੀਤੀ। ਏਜੰਸੀ ਨੇ ਕਸ਼ਮੀਰ ਵਿੱਚ ਮੌਲਵੀ ਇਰਫਾਨ ਅਹਿਮਦ, ਡਾ. ਆਦਿਲ, ਡਾ. ਮੁਜ਼ਮਿਲ, ਆਮਿਰ ਰਾਸ਼ਿਦ ਅਤੇ ਜਸੀਰ ਬਿਲਾਲ ਦੇ ਘਰਾਂ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਸ਼ਾਹੀਨ ਦੇ ਘਰਾਂ 'ਤੇ ਛਾਪੇਮਾਰੀ ਕੀਤੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਆਈਏ ਨੇ ਸ਼ੋਪੀਆਂ ਦੇ ਨਦੀਗਾਮ ਪਿੰਡ, ਕੋਇਲ, ਚਾਂਦਗਾਮ, ਮਲੰਗਪੋਰਾ, ਸੰਬੂਰਾ ਅਤੇ ਪੁਲਵਾਮਾ ਦੇ ਕੁਲਗਾਮ ਵਿੱਚ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ, ਡਾਕਟਰ ਉਮਰ ਨਬੀ ਦੇ ਸਹਿਯੋਗੀ, ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਦੇ ਘਰ ਦੀ ਵੀ ਤਲਾਸ਼ੀ ਲਈ ਗਈ। ਉਸ 'ਤੇ ਹਮਾਸ ਵਾਂਗ ਭਾਰਤ ਵਿੱਚ ਡਰੋਨ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ।
ਸੂਤਰਾਂ ਦੇ ਅਨੁਸਾਰ, ਟੀਮਾਂ ਅਜਿਹੇ ਸਬੂਤਾਂ ਦੀ ਭਾਲ ਕਰ ਰਹੀਆਂ ਹਨ ਜੋ ਕਿਸੇ ਅਤਿਵਾਦੀ ਨੈੱਟਵਰਕ ਨਾਲ ਜੁੜੇ ਹੋਣ। ਤਲਾਸ਼ੀ ਦੌਰਾਨ ਨਵੇਂ ਸਬੂਤ ਮਿਲੇ ਹਨ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਦਿੱਲੀ ਦੇ ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਸ਼ਾਮ 6:52 ਵਜੇ ਇੱਕ ਚਿੱਟੇ ਰੰਗ ਦੀ ਹੁੰਡਈ ਕਾਰ ਵਿੱਚ ਧਮਾਕਾ ਹੋਇਆ। ਇਸ ਧਮਾਕੇ ਵਿੱਚ ਪੰਦਰਾਂ ਲੋਕ ਮਾਰੇ ਗਏ ਸਨ। ਕਾਰ ਨੂੰ ਅੱਤਵਾਦੀ ਡਾਕਟਰ ਉਮਰ ਚਲਾ ਰਿਹਾ ਸੀ।
ਹੁਣ ਤੱਕ, ਐਨਆਈਏ ਨੇ ਕਾਰ ਧਮਾਕੇ ਦੇ ਸਬੰਧ ਵਿੱਚ ਸੱਤ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਮੌਲਵੀ ਇਰਫਾਨ, ਡਾਕਟਰ ਆਦਿਲ ਅਤੇ ਜਸੀਰ ਬਿਲਾਲ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੰਜ ਜੰਮੂ-ਕਸ਼ਮੀਰ ਦੇ ਵਸਨੀਕ ਹਨ। ਧਮਾਕੇ ਵਿੱਚ ਆਪਣੇ ਆਪ ਨੂੰ ਉਡਾਉਣ ਵਾਲਾ ਡਾਕਟਰ ਉਮਰ ਵੀ ਪੁਲਵਾਮਾ ਦਾ ਰਹਿਣ ਵਾਲਾ ਸੀ ਅਤੇ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਸੀ।
ਜਾਣਕਾਰੀ ਅਨੁਸਾਪ ਐਨਆਈਏ ਦੀ ਇੱਕ ਟੀਮ ਸੋਮਵਾਰ ਸਵੇਰੇ ਦਿੱਲੀ ਧਮਾਕੇ ਦੇ ਮਾਸਟਰਮਾਈਂਡ ਡਾਕਟਰ ਸ਼ਾਹੀਨ ਸਈਦ ਦੇ ਘਰ ਪਹੁੰਚੀ। ਸਥਾਨਕ ਪੁਲਿਸ ਵੀ ਐਨਆਈਏ ਟੀਮ ਦੇ ਨਾਲ ਮੌਜੂਦ ਸੀ। ਡਾ. ਸ਼ਾਹੀਨ ਦਾ ਘਰ ਲਖਨਊ ਦੇ ਲਾਲਬਾਗ ਵਿੱਚ ਹੈ, ਜਿੱਥੇ ਉਸਦੇ ਪਿਤਾ ਸਈਦ ਅੰਸਾਰੀ ਰਹਿੰਦੇ ਹਨ।
ਜਾਂਚ ਦੌਰਾਨ, ਘਰ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਸੀ। ਲੋਕਾਂ ਦੀ ਆਵਾਜਾਈ ਲਗਭਗ ਬੰਦ ਕਰ ਦਿੱਤੀ ਗਈ ਸੀ। ਐਨਆਈਏ ਟੀਮ ਅੰਦਰ ਗਈ ਅਤੇ ਉਸਦੇ ਪਿਤਾ ਸਈਦ ਅੰਸਾਰੀ ਨਾਲ ਕਾਫ਼ੀ ਦੇਰ ਤੱਕ ਗੱਲ ਕੀਤੀ। ਇਹ ਦੱਸਿਆ ਗਿਆ ਸੀ ਕਿ ਐਨਆਈਏ ਟੀਮ ਡਾ. ਸ਼ਾਹੀਨ ਨੂੰ ਆਪਣੇ ਨਾਲ ਲਖਨਊ ਲੈ ਕੇ ਆਈ ਸੀ, ਪਰ ਅਜਿਹਾ ਨਹੀਂ ਹੈ।
ਸੁਰੱਖਿਆ ਕਾਰਨਾਂ ਕਰਕੇ, ਪ੍ਰਸ਼ਾਸਨ ਨੇ ਪੁੰਛ ਜ਼ਿਲ੍ਹੇ ਵਿੱਚ ਸਾਰੀਆਂ ਵੀਪੀਐਨ ਸੇਵਾਵਾਂ ਨੂੰ ਦੋ ਮਹੀਨਿਆਂ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਹ ਫੈਸਲਾ ਜ਼ਰੂਰੀ ਸੀ। ਅਧਿਕਾਰੀਆਂ ਦੇ ਅਨੁਸਾਰ, ਵੀਪੀਐਨ ਰਾਹੀਂ ਜਾਣਕਾਰੀ ਲੀਕ ਹੋਣ ਅਤੇ ਸ਼ੱਕੀ ਗਤੀਵਿਧੀਆਂ ਦਾ ਖ਼ਤਰਾ ਸੀ। ਇਸ ਲਈ, ਪੂਰੇ ਜ਼ਿਲ੍ਹੇ ਵਿੱਚ ਵੀਪੀਐਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਵੀਪੀਐਨ ਇੱਕ ਐਪ ਜਾਂ ਸੇਵਾ ਹੈ ਜੋ ਤੁਹਾਡੇ ਮੋਬਾਈਲ/ਕੰਪਿਊਟਰ ਦੇ ਇੰਟਰਨੈਟ ਸਥਾਨ ਅਤੇ ਪਛਾਣ ਨੂੰ ਲੁਕਾਉਂਦੀ ਹੈ। ਜਦੋਂ ਤੁਸੀਂ ਵੀਪੀਐਨ ਚਾਲੂ ਕਰਦੇ ਹੋ, ਤਾਂ ਤੁਹਾਡਾ ਇੰਟਰਨੈਟ ਕਿਸੇ ਹੋਰ ਦੇਸ਼ ਜਾਂ ਕਿਸੇ ਹੋਰ ਸਥਾਨ ਤੋਂ ਚੱਲਦਾ ਜਾਪਦਾ ਹੈ।