ਨਵੇਂ ਸਾਲ 'ਤੇ ਨਿਊਜ਼ ਐਂਕਰਸ ਨੇ ਆਨ ਏਅਰ ਪੀਤੀ ਸ਼ਰਾਬ, ਵੀਡੀਓ ਹੋਈ ਵਾਇਰਲ
ਨਵੇਂ ਸਾਲਦੀ ਸ਼ਾਮ ਨੂੰ ਲੋਕ ਜਸ਼ਨ 'ਚ ਡੂਬੇ ਹੋਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਲੋਕ ਪਾਰਟੀ ਅਤੇ ਆਤਿਸ਼ਬਾਜੀ ਦੀ ਤਿਆਰੀ ਕਰ ਰਹੇ ਸਨ। ਇਸ 'ਚ ਸੋਮਵਾਰ ਨੂੰ ਇਕ ਟੀਵੀ ...
ਵਾਸ਼ਿੰਗਟਨ: ਨਵੇਂ ਸਾਲਦੀ ਸ਼ਾਮ ਨੂੰ ਲੋਕ ਜਸ਼ਨ 'ਚ ਡੂਬੇ ਹੋਏ ਸਨ ਅਤੇ ਵੱਖ-ਵੱਖ ਥਾਵਾਂ 'ਤੇ ਲੋਕ ਪਾਰਟੀ ਅਤੇ ਆਤਿਸ਼ਬਾਜੀ ਦੀ ਤਿਆਰੀ ਕਰ ਰਹੇ ਸਨ। ਇਸ 'ਚ ਸੋਮਵਾਰ ਨੂੰ ਇਕ ਟੀਵੀ ਸ਼ੋਅ 'ਚ ਸ਼ੋਅ ਦੇ ਦੌਰਾਨ ਸ਼ਰਾਬ ਦਾ ਸੇਵਨ ਕਰ ਰਹੇ ਸੀ। ਚੈਨਲ ਦੇ ਐਕਰਸ ਐਂਡਰਸਨ ਕੂਪਰ, ਡਾਨ ਲੇਮਨ, ਬਰੁਕ ਬਾਲਡਵਿਨ ਅਤੇ ਰੈਂਡੀ ਕਾਏ ਆਨ- ਏਅਰ ਸ਼ਰਾਬ ਪੀ ਰਹੇ ਸਨ।
ਇੰਨਾ ਹੀ ਨਹੀਂ, ਉਹ ਘਰਾਂ 'ਚ ਬੈਠੇ ਲੋਕਾਂ ਨੂੰ ਵੀ ਸ਼ਰਾਬ ਸੇਵਨ ਅਤੇ ਅਪਣੇ ਨਾਲ ਜੁੜਣ ਲਈ ਪ੍ਰੇਰਿਤ ਕਰ ਰਹੇ ਸਨ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਸੀਐਨਐਨ ਦੀ ਸਲਾਨਾ ਪਰੰਪਰਾ ਹੈ, ਜਿਸ 'ਚ ਚੈਨਲ ਦੇ ਐਂਕਰਸ ਆਨ ਏਅਰ ਸ਼ਰਾਬ ਦਾ ਸੇਵਨ ਕਰਦੇ ਹਨ। ਹਾਲਾਂਕਿ ਅਜਿਹਾ ਕਰਨ ਵਾਲਾ ਸੀਐਨਐਨ ਇਕੱਲਾ ਨਿਊਜ਼ ਚੈਨਲ ਨਹੀਂ ਸੀ।
ਫਾਕਸ ਨਿਊਜ ਵੀ ਨਵੇਂ ਸਾਲ ਦੇ ਮੌਕੇ ਅਜਿਹੇ ਕਈ ਸਪੈਸ਼ਲ ਪ੍ਰੋਗਰਾਮ ਦਾ ਲਾਇਵ ਪ੍ਰਸਾਰਣ ਕਰਦਾ ਹੈ, ਜਿਸ 'ਚ ਐਂਕਰਸ ਆਨ ਏਅਰ ਮਿਸ਼ਰਤ ਪਾਣੀ ਪਰਦਾਥ ਦਾ ਪੀਂਦੇ ਹਨ। ਹਾਲਾਂਕਿ ਸੀਐਨਐਨ ਦੇ ਇਸ ਪ੍ਰੋਗਰਾਮ ਦਾ ਮੁੱਖ ਸਿਰਫ ਸ਼ਰਾਬ ਪੀਣਾ ਹੀ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ 'ਚ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਸੀਐਨਐਨ ਨਵੇਂ-ਨਵੇਂ ਪ੍ਰਯੋਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸੀਐਨਐਨ ਨੇ ਆਨ-ਏਅਰ ਮੇਜਬਾਨਾਂ ਦੇ ਕੰਨ ਛੇਦੇ ਸਨ।
ਦੱਸ ਦਈਏ ਕਿ ਪੱਤਰਕਾਰਾਂ ਨੂੰ ਨਵੇਂ ਸਾਲ ਦੇ ਮੌਕੇ ਟਾਈਮਸ ਸਕਵਾਇਰ 'ਚ ਇਕ ਪਰੋਗਰਾਮ 'ਚ ਸ਼ਾਮਿਲ ਹੋਣ ਲਈ ਸੱਦਾ ਦਿਤਾ ਗਿਆ ਸੀ। ਇਸ ਪਰੋਗਰਾਮ ਦਾ ਮੁੱਖ ਉਦੇਸ਼ ਪੈ੍ਰਸ ਦੀ ਆਜ਼ਾਦੀ ਦਾ ਸਨਮਾਨ ਕਰਨਾ ਸੀ। ਧਿਆਨ ਯੋਗ ਹੈ ਕਿ 2018 'ਚ ਪੱਤਰਕਾਰਾਂ ਦੀ ਹੱਤਿਆਵਾਂ ਦੇ ਮਾਮਲੇ ਦੋ ਗੁਣੇ ਹੋ ਗਏ ਹਨ, ਜਿਸ ਤੋਂ ਬਾਅਦ ਇਸ ਪਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਨਿਊਜ ਐਂਕਰਸ ਨੇ ਸ਼ਰਾਬ ਪੀਤੀ ਸੀ।