ਚੀਨ ਦਾ ਤਿਬੱਤ ਵਿਚ ਸੈਟੇਲਾਈਨਟ ਟ੍ਰੈਕਿੰਗ ਸੈਂਟਰ, ਭਾਰਤ ਦਾ ਛੇਤੀ ਹੀ ਭੂਟਾਨ 'ਚ ਹੋਵੇਗਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿਬੱਤ ਵਿਚ ਇਹ ਸਹੂਲਤ ਇੰਨੀ ਆਧੁਨਿਕ ਹੈ ਕਿ ਭਾਰਤੀ ਸੈਟੇਲਾਈਟਾਂ ਨੂੰ ਟ੍ਰੈਕ ਕਰਨ ਦੇ ਨਾਲ ਹੀ ਇਹ ਉਹਨਾਂ ਨੂੰ ਬਲਾਇੰਡ ( ਕੁਝ ਵੀ ਦਿਖਾਈ ਨਾ ਦੇਵੇ) ਵੀ ਕਰ ਸਕਦੀ ਹੈ।

India is building a satellite tracking and data reception center

ਬੀਜਿੰਗ : ਚੀਨ ਨੂੰ ਕਾਉਂਟਰ ਕਰਨ ਲਈ ਭਾਰਤ ਨੇ ਇਕ ਵੱਡਾ ਰਣਨੀਤਕ ਕਦਮ ਚੁੱਕਿਆ ਹੈ। ਗੁਆਂਢੀ ਮੁਲਕ ਭੂਟਾਨ ਵਿਚ ਭਾਰਤ ਇਕ ਸੈਟੇਲਾਈਟ ਟ੍ਰੈਕਿੰਗ ਐਂਡ ਡਾਟਾ ਰਿਸੈਪਸ਼ਨ ਸੈਂਟਰ ਸਥਾਪਿਤ ਕਰ ਰਿਹਾ ਹੈ। ਇਹ ਕੋਈ ਆਮ ਸੈਂਟਰ ਨਹੀਂ ਸਗੋਂ ਖੇਤਰ ਵਿਚ ਚੀਨ ਵੱਲੋਂ ਸਥਾਪਿਤ ਅਜਿਹੀ ਹੀ ਇਕ ਫਸਿਲਟੀ ਦੇ ਮੁਕਾਬਲੇ ਭਾਰਤ ਦਾ ਰਣਨੀਤਕ ਜਵਾਬ ਹੈ। ਇਸ ਮਾਮਲੇ ਵਿਚ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਪੁਲਾੜ ਖੋਜ ਕੇਂਦਰ ( ਇਸਰੋ ) ਦਾ ਭੂਟਾਨ ਵਿਚ ਗਰਾਉਂਡ ਸਟੇਸ਼ਨ ਰਣਨੀਤਕ ਸੰਪਤੀ ਦੇ ਤੌਰ 'ਤੇ ਦੇਸ਼ ਦੀ ਤਾਕਤ ਨੂੰ ਦੁਗਣਾ ਵਧਾ ਦੇਵੇਗਾ।

ਸੱਭ ਤੋਂ ਖ਼ਾਸ ਗੱਲ ਇਸ ਦੀ ਭਾਰਤ ਅਤੇ ਚੀਨ ਵਿਚਕਾਰ ਲੋਕੇਸ਼ਨ ਹੈ। ਦੱਸ ਦਈਏ ਕਿ ਚੀਨ ਨੇ ਭਾਰਤ ਦੇ ਨਾਲ ਲਗਦੀ ਸਰਹੱਦ ਭਾਵ ਕਿ ਅਸਲ ਕੰਟਰੋਲ ਲਾਈਨ ਤੋਂ 125 ਕਿਮੀ ਦੀ ਦੂਰੀ 'ਤੇ ਤਿਬੱਤ ਦੇ ਨਗਾਰੀ ਵਿਚ ਇਕ ਆਧੁਨਿਕ ਸੈਟੇਲਾਈਟ ਟ੍ਰੈਕਿੰਗ ਸੈਂਟਰ ਅਤੇ ਐਸਟਰੋਨੋਮਿਕਲ ਓਬਜ਼ਰਵੇਟਰੀ ਸਥਾਪਿਤ ਕਰ ਰੱਖੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿਬੱਤ ਵਿਚ ਇਹ ਸਹੂਲਤ ਇੰਨੀ ਆਧੁਨਿਕ ਹੈ ਕਿ ਭਾਰਤੀ ਸੈਟੇਲਾਈਟਾਂ ਨੂੰ ਟ੍ਰੈਕ ਕਰਨ ਦੇ ਨਾਲ ਹੀ ਇਹ

ਉਹਨਾਂ ਨੂੰ ਬਲਾਇੰਡ ( ਅਜਿਹਾ ਕਰ ਦੇਵੇ ਕਿ ਜਿਸ ਨਾਲ ਕੁਝ ਵੀ ਦਿਖਾਈ ਨਾ ਦੇਵੇ) ਵੀ ਕਰ ਸਕਦੀ ਹੈ। ਹੁਣ ਇਸਰੋ ਦਾ ਭੂਟਾਨ ਵਿਚ ਗਰਾਉਂਡ ਸਟੇਸ਼ਨ ਨਾ ਸਿਰਫ ਹਿਮਾਲਿਆ ਦੇਸ਼ ਨੂੰ ਸਾਊਥ ਏਸ਼ੀਆ ਸੈਟੇਲਾਈਟ ਦਾ ਲਾਭ ਪਹੁੰਚਾਉਣ ਦੇ ਲਈ ਸਥਾਪਿਤ ਕੀਤਾ ਗਿਆ ਹੈ ਸਗੋਂ ਤਿਬੱਤ ਵਿਚ ਚੀਨ ਦੇ ਸਟੇਸ਼ਨ ਦੇ ਮੁਕਾਬਲੇ ਸਤੁੰਲਨ ਬਣਾਉਣ ਲਈ ਭਾਰਤ ਦਾ ਜਵਾਬ ਵੀ ਹੈ। ਡੋਕਲੋਮ ਗਤਿਰੋਧ ਨੂੰ ਮੁੱਖ ਰੱਖਦੇ ਹੋਏ ਭਾਰਤ ਦੀ ਇਹ ਰਣਨੀਤਕ ਮਹੱਤਵਪੂਰਨ ਹੈ

ਜਦ ਭਾਰਤ, ਭੂਟਾਨ ਅਤੇ ਚੀਨ ਦੇ ਟ੍ਰਾਈ-ਜੰਕਸ਼ਨ 'ਤੇ ਚੀਨੀ ਫ਼ੌਜੀਆਂ ਨੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਫ਼ੌਜੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ 72 ਦਿਨਾਂ ਵਿਚ ਡੋਕਲਾਮ ਵਿਚ ਚੀਨ ਦੀ ਪੀਪਲਸ ਲਿਬਰੇਸ਼ਨ ਫ਼ੌਜ ਦੇ ਸਾਹਮਣੇ ਡਟੇ ਰਹੇ। ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭੂਟਾਨ ਵਿਚ ਇਸਰੋ ਦੇ ਗਰਾਉਂਡ ਸਟੇਸ਼ਨ ਦਾ ਕੰਮ ਛੇਤੀ ਹੀ ਪੂਰਾ ਹੋ ਜਾਵੇਗਾ।