ਦੁੱਖੀ ਹੋ ਕੇ ਕਿਸਾਨ ਨੇ ਪੀਐਮ ਮੋਦੀ ਨੂੰ ਭੇੇਜੇ 490 ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੀਆਂ ਮੁਸ਼ਕਲਾਂ 'ਚ ਲਗਾਤਾਰ ਵੱਧਾ ਹੁੰਦਾ ਜਾ ਰਿਹਾ ਹੈ ਅਤੇ ਇਹ ਮੁਸ਼ਜਲਾਂ ਕਦੋਂ ਖਤਮ ਹੋਣ ਗਿਆ ਇਸ ਦਾ ਕੁਝ ਵੀ ਪੱਤਾ ਨਹੀਂ। ਕਿਸਾਨ ਨੂੰ ਲਗਭੱਗ 19 ਟਨ ਆਲੂ...

Potato Farmer sent 490 rupees

ਆਗਰਾ: ਕਿਸਾਨਾਂ ਦੀਆਂ ਮੁਸ਼ਕਲਾਂ 'ਚ ਲਗਾਤਾਰ ਵੱਧਾ ਹੁੰਦਾ ਜਾ ਰਿਹਾ ਹੈ ਅਤੇ ਇਹ ਮੁਸ਼ਜਲਾਂ ਕਦੋਂ ਖਤਮ ਹੋਣ ਗਿਆ ਇਸ ਦਾ ਕੁਝ ਵੀ ਪੱਤਾ ਨਹੀਂ। ਕਿਸਾਨ ਨੂੰ ਲਗਭੱਗ 19 ਟਨ ਆਲੂ ਵੇਚਣ ਤੋਂ ਬਾਅਦ 490 ਰੁਪਏ ਹੀ ਬਚੇ ਸਨ। ਆਲੂ ਦੀ ਫਸਲ 'ਚ ਲਗਾਤਾਰ ਘਾਟੇ ਤੋਂ ਦੁਖੀ ਆਗਰਾ ਦੇ ਕਿਸਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 490 ਰੁਪਏ ਦਾ ਮਨੀਆਰਡਰ ਭੇਜਿਆ ਹੈ। ਕਿਸਾਨ ਨੂੰ ਪਿਛਲੇ ਚਾਰ ਸਾਲਾਂ ਤੋਂ ਆਲੂ ਦੀ ਫਸਲ 'ਚ ਨੁਕਸਾਨ ਹੋ ਰਿਹਾ ਹੈ। 

ਬਰੌਲੀ ਅਹੀਰ  ਦੇ ਨਗਲਾ ਨਾਥੂ ਨਿਵਾਸੀ ਪ੍ਰਦੀਪ ਸ਼ਰਮਾ ਨੇ ਬੀਤੇ ਸਾਲ ਲੱਗਭਗ 10 ਏਕਡ਼ ਜ਼ਮੀਨ 'ਚ ਆਲੂ ਦੀ ਬੀਜਾਈ ਕੀਤੀ। ਇਸ 'ਚ ਕਰੀਬ 1150 ਪੈਕੇਟ (50 ਕਿਲੋ ਪ੍ਰਤੀ ਪੈਕੇਟ) ਆਲੂ ਦੀ ਫਸਲ ਹੋਈ। ਪ੍ਰਦੀਪ ਨੇ 24 ਦਸੰਬਰ ਨੂੰ 368 ਪੈਕੇਟ (8828 ਕਿਲੋ ਗ੍ਰਾਮ) ਆਲੂ ਮਹਾਰਾਸ਼ਟਰ ਦੀ ਅਕੋਲਾ ਮੰਡੀ 'ਚ ਵੇਚਿਆ। ਇਹ ਆਲੂ 94677 ਰੁਪਏ 'ਚ ਵਿਕਿਆ।

ਇਸ 'ਚ 42030 ਰੁਪਏ ਮੋਟਰਦਾ ਕਿਰਾਇਆ, 993.60 ਰੁਪਏ ਉਤਰਾਈ, 828 ਰੁਪਏ ਕੰਢਾ ਕਟਾਈ, 3790 ਦਲਾਲੀ, 100 ਰੁਪਏ ਡਰਾਫਟ ਕਮੀਸ਼ਨ,  400 ਰੁਪਏ ਛਟਾਈ 'ਚ ਖਰਚ ਹੋ ਗਏ ਅਤੇ 500 ਰੁਪਏ ਨਕਦ। ਕੁਲ ਖਰਚ 48187 ਰੁਪਏ ਕੱਢ ਕੇ 46490 ਰੁਪਏ ਮਿਲੇ। ਇਸ 'ਚ ਕੋਲਡ ਸਟੋਰੇਜ ਅਤੇ ਵਾਰਦਾਨਾ (ਕੱਟੇ) ਦਾ ਖਰਚ ਪ੍ਰਤੀ ਪੈਕੇਟ 125 ਰੁਪਏ ਹੈ। 368 ਪੈਕੇਟ ਆਲੂ ਦਾ ਕੋਲਡ ਸਟੋਰੇਜ ਦਾ ਕਿਰਾਇਆ 46 ਹਜ਼ਾਰ ਰੁਪਏ ਬਣਦਾ ਹੈ। ਇਸ ਤਰ੍ਹਾਂ ਕਿਸਾਨ ਨੂੰ 368 ਪੈਕੇਟ ਆਲੂ ਵੇਚਣ 'ਤੇ ਸਿਰਫ਼ 490 ਰੁਪਏ ਹੱਥ 'ਚ ਆਏ।  

ਕਿਸਾਨ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਹ ਤਾਂ ਸਿਰਫ ਕੋਲਡ ਸਟੋਰੇਜ ਅਤੇ ਮੰਡੀ ਖਰਚ ਹੈ,  ਇਸ 'ਚ ਹੁਣੇ ਖੇਤੀ ਦੀ ਲਾਗਤ ਦਾ ਖਰਚ ਤਾਂ ਸ਼ਾਮਿਲ ਕੀਤਾ ਹੀ ਨਹੀਂ ਹੈ। ਅਜਿਹੇ 'ਚ ਕਿਸਾਨ ਦਾ ਢਿੱਡ ਭਲਾ ਕੀ ਭਰੇਗਾ, ਪ੍ਰਧਾਨ ਮੰਤਰੀ ਨੂੰ ਮਨੀ ਆਰਡਰ ਕਰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪ੍ਰਦੀਪ ਨੇ ਬੀਤੇ ਸਾਲ ਜੁਲਾਈ 'ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਖੁਦਕੁਸ਼ੀ ਦੀ ਮੰਗ ਕਰ ਚੁੱਕਿਆ ਹੈ।

ਕਿਸਾਨ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨੂੰ ਆਲੂ 'ਚ ਘਾਟਾ ਜਾ ਰਿਹਾ ਹੈ। 2015 'ਚ 18 ਏਕਡ਼ ਆਲੂ ਸਰਕਾਰੀ ਦਵਾਈ ਦੇ ਛਿੜਕਾਅ ਨਾਲ ਖ਼ਰਾਬ ਹੋ ਗਿਆ ਸੀ, ਜਿਸ ਦੀ ਵਾਹੀ ਕੀਤੀ ਗਈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕਰ ਮੁਆਵਜ਼ਾ ਦਵਾਉਣ ਦੀ ਮੰਗ ਕੀਤੀ। 2016 'ਚ 15 ਏਕਡ਼ ਫਸਲ ਖ਼ਰਾਬ ਹੋ ਗਈ ਸੀ, ਬੀਮਾ ਵੀ ਕਰਵਾਇਆ ਸੀ , ਕੋਈ ਫਾਇਦਾ ਨਹੀਂ ਮਿਲਿਆ।

ਸ਼ਿਕਾਇਤ ਕਰਨ 'ਤੇ ਬੀਮਾ ਕੰਪਨੀ ਫਰਾਰ ਹੋ ਗਈ ਸੀ। ਡੀਐਮ-ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਕਈ ਵਾਰ ਮੁਆਵਜ਼ੇ ਲਈ ਮਿਲ ਚੁੱਕੇ ਹਨ। ਬੀਤੇ ਦਿਨੀ ਆਗਰਾ ਆਏ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨਾਲ ਮਿਲੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਸਮੱਸਿਆ ਦੇ ਹੱਲ ਨੂੰ ਕਿਹਾ ਸੀ। ਕੇਂਦਰੀ ਖੇਤੀਬਾੜੀ ਮੰਤਰੀ ਨਾਲ ਦਿੱਲੀ 'ਚ ਰਾਧਾ ਮੋਹਨ ਸਿੰਘ ਨਾਲ ਵੀ ਅਪਣੀ ਸਮੱਸਿਆ ਸੁਣਾ ਚੁੱਕੇ ਹਨ ।