2 ਔਰਤਾਂ ਦੇ ਦਾਖਲ ਤੋਂ ਬਾਅਦ ਸਬਰੀਮਾਲਾ ਮੰਦਰ ਦਾ ਸ਼ੁੱਧੀਕਰਣ ਕਰਨ ਤੋਂ ਬਾਅਦ ਫਿਰ ਖੋਲ੍ਹੇ ਲਏ ਦਰਵਾਜ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਇੱਪਾ ਦੇ ਮੰਦਰ ਦੇ ਦਰਵਾਜੇ ਬੰਦ ਕਰ ਦਿਤੇ ਗਏ। ਬਾਅਦ 'ਚ ਮੰਦਰ  ਦੇ ਦਰਵਜੇ ਖੋਲ ਦਿਤੇ ਗਏ । ਜਿਕਰਯੋਗ ਹੈ ਕਿ ਦੋ ਔਰਤਾਂ ਨੇ ...

Sabarimala Temple

ਤਿਰੂਵਨੰਤਪੁਰਮ: ਕੇਰਲ ਦੇ ਸਬਰੀਮਾਲਾ ਸਥਿਤ ਭਗਵਾਨ ਅਇੱਪਾ ਦੇ ਮੰਦਰ ਦੇ ਦਰਵਾਜੇ ਬੰਦ ਕਰ ਦਿਤੇ ਗਏ। ਬਾਅਦ 'ਚ ਮੰਦਰ  ਦੇ ਦਰਵਜੇ ਖੋਲ ਦਿਤੇ ਗਏ । ਜਿਕਰਯੋਗ ਹੈ ਕਿ ਦੋ ਔਰਤਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੁੱਧਵਾਰ ਤੜਕੇ ਮੰਦਰ 'ਚ ਦਾਖਲ ਹੋ ਕੇ ਭਗਵਾਨ ਦੇ ਦਰਸ਼ਨ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਧੀ ਲਈ ਦਰਵਾਜੇ ਬੰਦ ਕੀਤੇ ਗਏ ਸਨ।

ਪਿਛਲੇ ਸਾਲ ਸਤੰਬਰ 'ਚ ਸੁਪ੍ਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸ਼ਰੱਧਾਲੁ ਔਰਤਾਂ ਅਤੇ ਸੋਸ਼ਲ ਵਰਕਰਸ ਦਾਖਲ ਹੋਣ ਦੀ ਕੋਸ਼ੀਸ਼ ਕਰ ਰਹੀਆਂ ਸਨ ਪਰ ਉਹ ਸਫਲ ਨਹੀਂ ਹੋ ਸਕੀਆਂ। ਮੀਡੀਆ ਰਿਪੋਰਟ ਮੁਤਾਬਕ ਲੱਗਭਗ 40 ਸਾਲ ਦੀ ਦੋ ਔਰਤਾਂ (ਬਿੰਦੀ ਅਤੇ ਕਨਕਦੁਰਗਾ) ਦੇ ਮੰਦਰ 'ਚ ਦਾਖਲ ਹੋਈਆਂ ਅਤੇ ਭਗਵਾਨ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਨੂੰ ਸ਼ੁੱਧੀ ਲਈ ਬੰਦ ਕਰ ਦਿਤਾ ਗਿਆ। ਉਸ ਤੋਂ ਬਾਅਦ ਮੰਦਰ ਦੇ ਦਰਵਾਜੇ ਖੋਲ ਦਿਤੇ ਗਏ।

ਦੱਸ ਦਈਏ ਕਿ  ਸਖਤ ਸੁਰੱਖਿਆ 'ਚ ਵੀ ਇਨ੍ਹਾਂ ਔਰਤਾਂ ਨੇ ਮੰਦਰ  ਦੇ ਦਰਸ਼ਨ ਕੀਤੇ ਸਨ। ਦੂਜੇ ਪਾਸੇ ਸੂਬੇ ਦੇ ਮੁੱਖ ਮੰਤਰੀ ਪਿਨਰਈ ਵਿਜੈਨ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਸਰਕਾਰ ਨੇ ਪੁਲਿਸ ਨੂੰ ਨਿਰਦੇਸ਼ ਦਿਤੇ ਸਨ ਕਿ ਜੋ ਵੀ ਮਹਿਲਾ ਮੰਦਰ 'ਚ ਦਾਖਲ ਹੋਣਾ ਚਾਹੁੰਦੀ ਹੈ। ਉਸ ਨੂੰ ਪੂਰੀ ਸੁਰੱਖਿਆ ਦਿਤੀ ਜਾਵੇ।