ਨਵੇਂ ਸਾਲ ਦੇ ਪਹਿਲੇ ਦਿਨ ਭਾਰਤ ਵਿਚ ਸੱਭ ਤੋਂ ਵੱਧ ਬੱਚਿਆ ਨੇ ਲਿਆ ਜਨਮ, ਜਾਣੋ ਪੂਰੀ ਖ਼ਬਰ
ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਆਂਕੜਾ ਕੀਤਾ ਜਾਰੀ
ਨਵੀਂ ਦਿੱਲੀ : ਬੱਚਿਆ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਇਕ ਆਂਕੜਾ ਜਾਰੀ ਕੀਤਾ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਨਵੇਂ ਸਾਲ 2020 ਦੇ ਪਹਿਲੇ ਦਿਨ ਭਾਵ 1 ਜਨਵਰੀ ਨੂੰ ਭਾਰਤ ਬੱਚੇ ਪੈਦਾ ਹੋਣੇ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਰਿਹਾ ਹੈ।
ਯੂਨੀਸੇਫ ਅਨੁਸਾਰ ਪੂਰੀ ਦੁਨੀਆਂ ਵਿਚ 386,000 ਬੱਚਿਆਂ ਨੇ ਜਨਮ ਲਿਆ ਹੈ। ਇਸ ਵਿਚ ਭਾਰਤ ਅਵੱਲ ਰਿਹਾ ਹੈ ਜਿੱਥੇ 69,000 ਬੱਚਿਆਂ ਨੇ ਜਨਮ ਲਿਆ ਹੈ। ਦੂਜੇ ਨੰਬਰ 'ਤੇ ਚੀਨ ਹੈ ਜਿੱਥੇ 44,760 ਬੱਚਿਆਂ ਨੇ ਜਨਮ ਲਿਆ ਹੈ।
ਅੰਕੜਿਆ ਮੁਤਬਾਕ ਤੀਜੇ ਸਥਾਨ 'ਤੇ ਨਾਇਜੀਰੀਆ ਹੈ ਜਿੱਥੇ ਸਾਲ ਦੇ ਪਹਿਲੇ ਦਿਨ 20,210 ਬੱਚੇ ਪੈਦਾ ਹੋਏ। ਇਸ ਤੋਂ ਬਾਅਦ ਪਾਕਿਸਤਾਨ ਵਿਚ 14,910, ਇੰਡੋਨੇਸ਼ੀਆ ਵਿਚ 13,370, ਅਮਰੀਕਾ 'ਚ 11280, ਕਾਂਗੋ 'ਚ 9400, ਇਥੋਪੀਆ 'ਚ 9020 ਅਤੇ ਬੰਗਲਾਦੇਸ਼ ਵਿਚ 8,370 ਬੱਚਿਆਂ ਨੇ ਜਨਮ ਲਿਆ ਹੈ।
ਭਾਰਤ ਦੇ ਬਾਰੇ ਦੱਸਦਿਆਂ ਯੂਨੀਸੇਫ ਨੇ ਕਿਹਾ ਹੈ ਕਿ ਹਰ ਦਿਨ ਇੱਥੇ 69 ਹਜ਼ਾਰ ਬੱਚੇ ਪੈਦਾ ਹੁੰਦੇ ਹਨ। ਜਨਮ ਦਾ ਪਹਿਲਾ ਦਿਨ ਬੱਚੇ ਅਤੇ ਮਾਂ ਦੋਵਾਂ ਦੇ ਲਈ ਜੋਖਮ ਭਰਿਆ ਹੁੰਦਾ ਹੈ ਕਿਉਂਕਿ ਲਗਭਗ 40 ਫ਼ੀਸਦੀ ਬੱਚਿਆਂ ਦੀ ਮੌਤ ਜਨਮ ਦੇ ਦਿਨ ਹੀ ਹੋ ਜਾਂਦੀ ਹੈ। ਭਾਰਤ ਵਿਚ ਹਰ ਸਾਲ ਲਗਭਗ 50 ਲੱਖ ਬੱਚਿਆਂ ਦਾ ਜਨਮ ਘਰ ਵਿਚ ਹੁੰਦਾ ਹੈ। ਯੂਨੀਸੇਫ ਨੇ ਕਿਹਾ ਕਿ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੋਕਣ ਲਈ ਮਾਵਾਂ ਨੂੰ ਚੰਗੀਆਂ ਸਹੂਲਤਾ ਦਿੱਤੀਆਂ ਜਾਣ। ਯੂਨੀਸੇਫ ਨੇ ਦੱਸਿਆ ਹੈ ਕਿ ਨਵੇਂ ਸਾਲ ਨੂੰ ਦੁਨੀਆਂ ਵਿਚ ਸੱਭ ਤੋਂ ਪਹਿਲਾ ਫਿਜੀ ਵਿਚ 12.10 'ਤੇ ਬੱਚੇ ਨੇ ਜਨਮ ਲਿਆ ਹੈ।