ਊਠ ਨੇ ਆਪਣੇ ਮਾਲਿਕ ਨੂੰ ਲਗਾਇਆ ਗਲੇ, ਦੇਖੋ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਸ਼ਾਂਤ ਨੰਦਾ ਨੇ ਲਿਖਿਆ, “ਜੋ ਅਸੀਂ ਦਿੰਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ। ਊਠ ਦਾ ਮਾਲਕ ਪਿਛਲੇ ਕੁਝ ਦਿਨਾਂ ਤੋਂ ਗਾਇਬ ਸੀ

File Photo

ਨਵੀਂ ਦਿੱਲੀ: ਮਨੁੱਖ ਅਕਸਰ ਇਕ ਦੂਜੇ ਨੂੰ ਗਲੇ ਲਗਾਉਂਦੇ ਹਨ ਅਤੇ ਇਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ, ਪਰ ਜੇ ਕਿਸੇ ਮਨੁੱਖ ਨਾਲ ਪਿਆਰ ਦਿਖਾਉਣਾ ਹੈ ਤਾਂ ਜਾਨਵਰ ਨੂੰ ਕੀ ਕਰਨਾ ਚਾਹੀਦਾ ਹੈ? ਹਾਲਾਂਕਿ, ਜਾਨਵਰ ਮਨੁੱਖ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਜ਼ਾਹਰ ਕਰਦੇ ਹਨ,

ਪਰ ਇਕ ਊਠ  ਨੇ ਆਪਣੇ ਮਾਲਿਕ ਲਈ ਵੱਖਰੇ ਤਰੀਕੇ ਨਾਲ ਪਿਆਰ ਜਾਹਿਰ ਕੀਤਾ। ਦਰਅਸਲ ਇਕ ਊਠ ਦੀ ਵੀਡੀਓ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਊਠ ਨੇ ਆਪਣੇ ਮਾਲਿਕ ਨੂੰ ਗਲੇ ਲਗਾਇਆ ਹੈ। ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ  ਇਂਡੀਅਨ ਫਾਰੈਸਟ ਸਰਵਿਸ ਆਫੀਸਰ ਸੁਸ਼ਾਂਤ ਨੰਦਾ ਨੇ ਸਾਂਝਾ ਕੀਤਾ ਹੈ।

ਇਸ ਵੀਡੀਓ ਵਿਚ ਇਕ ਚਿੱਟਾ ਊਠ ਆਪਣੇ ਮਾਲਕ ਨੂੰ ਜੱਫੀ ਪਾਉਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਸ਼ਾਂਤ ਨੰਦਾ ਨੇ ਲਿਖਿਆ, “ਜੋ ਅਸੀਂ ਦਿੰਦੇ ਹਾਂ ਉਹ ਸਾਨੂੰ ਮਿਲ ਜਾਂਦਾ ਹੈ। ਊਠ ਦਾ ਮਾਲਕ ਪਿਛਲੇ ਕੁਝ ਦਿਨਾਂ ਤੋਂ ਗਾਇਬ ਸੀ ਅਤੇ ਜਿਵੇਂ ਹੀ ਉਹ ਵਾਪਸ ਆਇਆ, ਊਠ ਨੇ ਉਸ 'ਤੇ ਆਪਣਾ ਪਿਆਰ ਦਿਖਾਇਆ।  

ਇਹ ਵੀਡੀਓ ਸਿਰਫ਼ ਖੂਬਸੂਰਤ ਹੀ ਨਹੀਂ ਬਲਕਿ ਇਸ ਵੀਡੀਓ ਨੇ ਦਿਲ ਨੂੰ ਛੂਹ ਲਿਆ ਹੈ। 27 ਦਸੰਬਰ ਨੂੰ ਸ਼ੇਅਰ ਕੀਤਾ ਗਿਆ ਇਹ ਵੀਡੀਓ 22 ਹਜ਼ਾਰ ਤੋਂ ਵੀ ਵੱਧ ਵਾਰ ਦੇਖਿਆ ਗਿਆ ਹੈ।