ਮੋਤੀ ਨਗਰ: ਹਾਰਲੇ ਡੇਵਿਡਸਨ ਦੇ ਸ਼ੋਅਰੂਮ ਵਿੱਚ ਲੱਗੀ ਅੱਗ, ਨਹੀਂ ਹੋਇਆ ਕੋਈ ਜਾਨੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅੱਗ ਨਾਲ ਸ਼ੋਅਰੂਮ ਦੀਆਂ ਪਹਿਲੀ ਅਤੇ ਦੂਜੀ ਮੰਜ਼ਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ

delhi fire

ਨਵੀਂ ਦਿੱਲੀ: ਪੱਛਮੀ ਦਿੱਲੀ ਦੇ ਮੋਤੀ ਨਗਰ ਵਿਚ ਸ਼ੁੱਕਰਵਾਰ ਦੇਰ ਰਾਤ ਨੂੰ ਮੋਟਰਸਾਈਕਲ ਕੰਪਨੀ ਹਾਰਲੇ ਡੇਵਿਡਸਨ ਦੇ ਇਕ ਸ਼ੋਅਰੂਮ ਵਿਚ ਅੱਗ ਲੱਗ ਗਈ। ਇਸ ਹਾਦਸੇ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੀ ਦੇਰ ਰਾਤ 1.36 ਵਜੇ ਲੱਗੀ ਸੀ, ਜਿਸ ਤੋਂ ਬਾਅਦ ਅੱਗ ਬੁਝਾਉਣ ਦੇ 25 ਦਮਕਲ ਦੀਆ ਗੱਡੀਆਂ ਮੌਕੇ ਤੇ ਭੇਜਿਆ ਗਈਆਂ ਸਨ। 

ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਚਾਰ ਵਿਅਕਤੀਆਂ ਨੂੰ ਬਾਹਰ ਕੱਢਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਉਨ੍ਹਾਂ ਵਿੱਚ ਮੁਹੰਮਦ ਸ਼ਾਦਾਬ (23), ਧਰੇਂਦਰ (21), ਕਿਰਨ (20) ਅਤੇ ਰੀਆ (24) ਸ਼ਾਮਲ ਹਨ। ਅੱਗ ਬੁਝਾਉਣ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਵੇਰੇ 5.50 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਸ਼ੋਅਰੂਮ ਦੀਆਂ ਪਹਿਲੀ ਅਤੇ ਦੂਜੀ ਮੰਜ਼ਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਅਤੇ ਜ਼ਮੀਨੀ ਮੰਜ਼ਲ ਅਤੇ ਬੇਸਮੈਂਟ ਦੇ ਕੁਝ ਹਿੱਸੇ ਨੂੰ ਨੁਕਸਾਨ ਹੋਇਆ ਹੈ।