CM ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਦੀ ਮੌਜੂਦਾ ਸਥਿਤੀ ਕੀਤੀ ਸਪੱਸ਼ਟ, 'ਘਬਰਾਉਣ ਦੀ ਲੋੜ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਸਾਰੇ ਨਵੇਂ ਕੇਸ ਹਲਕੇ ਲੱਛਣ ਅਤੇ ਬਿਨ੍ਹਾਂ ਲੱਛਣ ਵਾਲੇ ਹਨ'

Arvind Kejriwal

 

 ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ 'ਚ ਕੋਰੋਨਾ ਦੀ ਸਥਿਤੀ 'ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਤਿੰਨ ਦਿਨਾਂ ਵਿੱਚ ਕੇਸਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਦਿੱਲੀ ਵਿੱਚ ਹੁਣ ਤੱਕ 6306 ਐਕਟਿਵ ਕੇਸ ਹਨ।
ਸੀਐਮ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਐਤਵਾਰ ਨੂੰ 3100 ਨਵੇਂ ਮਾਮਲੇ ਸਾਹਮਣੇ ਆਉਣ ਦੀ ਉਮੀਦ ਹੈ।

ਸ਼ਨੀਵਾਰ ਨੂੰ ਸਿਰਫ 246 ਹਸਪਤਾਲ ਦੇ ਬੈੱਡ ਭਰੇ ਹੋਏ ਸਨ। ਸਾਰੇ ਕੇਸ ਹਲਕੇ ਅਤੇ ਲੱਛਣ ਰਹਿਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਹਸਪਤਾਲਾਂ ਵਿੱਚ ਸਿਰਫ਼ 82 ਆਕਸੀਜਨ ਬੈੱਡ ਹੀ ਭਰੇ ਹੋਏ ਹਨ। ਦਿੱਲੀ ਸਰਕਾਰ ਨੇ 37,000 ਬੈੱਡ ਤਿਆਰ ਕੀਤੇ ਹਨ। ਮੈਂ ਤੁਹਾਨੂੰ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਰੇ ਨਵੇਂ ਕੇਸ ਹਲਕੇ ਲੱਛਣ ਅਤੇ ਬਿਨ੍ਹਾਂ ਲੱਛਣ ਵਾਲੇ ਹਨ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

 

 

ਜਾਣਕਾਰੀ ਮੁਤਾਬਕ ਇਸ ਹਫਤੇ ਸੋਮਵਾਰ ਨੂੰ ਜਿਵੇਂ ਹੀ ਇਨਫੈਕਸ਼ਨ ਦੀ ਦਰ ਅੱਧੀ ਫੀਸਦੀ ਨੂੰ ਪਾਰ ਕਰ ਗਈ ਸੀ, ਦਿੱਲੀ ਸਰਕਾਰ ਨੇ ਜੀਆਰਏਪੀ ਨਿਯਮ ਦੇ ਤਹਿਤ ਯੈਲੋ ਅਲਰਟ ਜਾਰੀ ਕਰ ਦਿੱਤਾ ਸੀ। ਇਸ ਦੇ ਤਹਿਤ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਅਤੇ ਡੀਟੀਸੀ-ਮੈਟਰੋ ਦੀ ਸਮਰੱਥਾ ਵਧਾ ਕੇ 50 ਫੀਸਦੀ ਕਰ ਦਿੱਤੀ ਗਈ ਸੀ, ਪਰ ਇਸ ਤੋਂ ਬਾਅਦ ਇਨਫੈਕਸ਼ਨ ਦੀ ਦਰ ਹਰ ਰੋਜ਼ ਤੇਜ਼ੀ ਨਾਲ ਵਧਦੀ ਗਈ ਅਤੇ ਸ਼ਨੀਵਾਰ ਨੂੰ ਇਹ 3.64 ਫੀਸਦੀ ਨੂੰ ਪਾਰ ਕਰ ਗਈ। ਗ੍ਰੇਪ ਨਿਯਮ ਦੇ ਤਹਿਤ, ਇਸ ਸਥਿਤੀ ਨੂੰ ਲਗਾਤਾਰ ਦੋ ਦਿਨਾਂ ਲਈ ਔਰੇਂਜ ਅਲਰਟ ਮੰਨਿਆ ਜਾਂਦਾ ਹੈ। ਇਸ ਦੌਰਾਨ ਪਾਬੰਦੀਆਂ ਹੋਰ ਸਖ਼ਤ ਹੋ ਜਾਣਗੀਆਂ।