ਸਮਾਜਕ ਕਾਰਕੁਨ ਸੰਦੀਪ ਪਾਂਡੇ ਨੇ ਮੈਗਸੇਸੇ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫਲਸਤੀਨੀ ਨਾਗਰਿਕਾਂ ’ਤੇ ਮੌਜੂਦਾ ਹਮਲੇ ’ਚ ਇਜ਼ਰਾਈਲ ਦਾ ਖੁੱਲ੍ਹ ਕੇ ਸਮਰਥਨ ਕਰਨ ’ਚ ਅਮਰੀਕਾ ਦੀ ਭੂਮਿਕਾ ਨੂੰ ਵੇਖਦੇ ਹੋਏ ਕੀਤਾ ਫੈਸਲਾ

Sandeep Pandey

ਨਵੀਂ ਦਿੱਲੀ: ਸਮਾਜਕ ਕਾਰਕੁਨ ਸੰਦੀਪ ਪਾਂਡੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਗਾਜ਼ਾ ’ਚ ਇਜ਼ਰਾਇਲੀ ਹਮਲੇ ’ਚ ਅਮਰੀਕਾ ਦੀ ਭੂਮਿਕਾ ਦੇ ਵਿਰੋਧ ’ਚ 2002 ’ਚ ਜਿੱਤਿਆ ਰੈਮਨ ਮੈਗਸੇਸੇ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। 

ਸੋਸ਼ਲਿਸਟ ਪਾਰਟੀ (ਇੰਡੀਆ) ਨਾਲ ਜੁੜੇ ਪਾਂਡੇ ਨੇ ਅਮਰੀਕੀ ਯੂਨੀਵਰਸਿਟੀਆਂ ਤੋਂ ਹਾਸਲ ਕੀਤੀਆਂ ਸਾਇੰਸ ਪੋਸਟ ਗਰੈਜੁਏਟ ਦੋਹਰੀਆਂ ਡਿਗਰੀਆਂ ਵੀ ਵਾਪਸ ਕਰਨ ਦਾ ਫੈਸਲਾ ਕੀਤਾ ਹੈ। 

ਸਮਾਜਕ ਕਾਰਕੁਨ ਨੇ ਕਿਹਾ ਕਿ ਮੈਗਸੇਸੇ ਪੁਰਸਕਾਰ ਮੁੱਖ ਤੌਰ ’ਤੇ ਰੌਕਫੈਲਰ ਫਾਊਂਡੇਸ਼ਨ ਵਲੋਂ ਦਿਤਾ ਕੀਤਾ ਗਿਆ ਸੀ ਅਤੇ ਜਿਸ ਸ਼੍ਰੇਣੀ ’ਚ ਉਨ੍ਹਾਂ ਨੂੰ ਇਹ ਸਨਮਾਨ ਮਿਲਿਆ ਸੀ, ਉਸ ਨੂੰ ਫੋਰਡ ਫਾਊਂਡੇਸ਼ਨ ਵਲੋਂ ਫੰਡ ਦਿਤਾ ਗਿਆ ਸੀ। 

ਪਾਂਡੇ ਨੇ ਕਿਹਾ, ‘‘ਫਲਸਤੀਨੀ ਨਾਗਰਿਕਾਂ ’ਤੇ ਮੌਜੂਦਾ ਹਮਲੇ ’ਚ ਇਜ਼ਰਾਈਲ ਦਾ ਖੁੱਲ੍ਹ ਕੇ ਸਮਰਥਨ ਕਰਨ ’ਚ ਅਮਰੀਕਾ ਦੀ ਭੂਮਿਕਾ ਨੂੰ ਵੇਖਦੇ ਹੋਏ, ਜਿਨ੍ਹਾਂ ’ਚੋਂ 21,500 ਤੋਂ ਵੱਧ ਮਾਰੇ ਜਾ ਚੁਕੇ ਹਨ ਅਤੇ ਅਜੇ ਵੀ ਇਜ਼ਰਾਈਲ ਨੂੰ ਹਥਿਆਰ ਵੇਚੇ ਜਾ ਰਹੇ ਹਨ, ਮੇਰੇ ਲਈ ਇਹ ਪੁਰਸਕਾਰ ਰਖਣਾ ਅਸਹਿ ਹੋ ਗਿਆ ਹੈ। ਇਸ ਲਈ ਮੈਂ ਆਖਰਕਾਰ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕਰ ਰਿਹਾ ਹਾਂ।’’