ਦੇਸ਼ ਵਿਚ ਦੰਗੇ ਕਰਵਾ ਸਕਦੀ ਹੈ ਭਾਜਪਾ: ਰਾਜਭਰ
ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਸਹਿਯੋਗੀ ਦਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਰਾਜ ਦੇ ਕਾਬੀਨਾ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਇਕ ਵਾਰ ਫਿਰ ਭਾਈਵਾਲ.....
ਬਲੀਆ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਸਹਿਯੋਗੀ ਦਲ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਰਾਜ ਦੇ ਕਾਬੀਨਾ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਇਕ ਵਾਰ ਫਿਰ ਭਾਈਵਾਲ ਪਾਰਟੀ ਭਾਜਪਾ ਨੂੰ ਅਸੁਖਾਵੀਂ ਹਾਲਤ ਵਿਚ ਪਹੁੰਚਾਉਂਦਿਆਂ ਕਿਹਾ,' ਭਾਜਪਾ ਦੇਸ਼ ਵਿਚ ਫ਼ਿਰਕੂ ਦੰਗੇ ਕਰਵਾ ਸਕਦੀ ਹੈ।' ਰਾਜਭਰ ਨੇ ਬਾਂਸੜੀਹ ਇਲਾਕੇ ਦੇ ਸੈਦਪੁਰਾ ਪਿੰਡ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਅਮਰੀਕਾ ਦੀ ਕਥਿਤ ਖੁਫ਼ੀਆ ਰੀਪੋਰਟ ਦਾ ਹਵਾਲਾ ਦਿੰਦਿਆਂ ਕਿਹਾ, 'ਭਾਜਪਾ ਭਾਰਤ ਵਿਚ ਦੰਗੇ ਕਰਾ ਸਕਦੀ ਹੈ।'
ਉਨ੍ਹਾਂ ਕਿਹਾ, 'ਆਗਾਮੀ 21 ਫ਼ਰਵਰੀ ਨੂੰ ਸਾਧੂ ਰਾਮ ਮੰਦਰ ਦੇ ਨਾਂ 'ਤੇ ਚਿਮਟਾ ਵੰਡਣਗੇ ਅਤੇ ਭਾਜਪਾ ਦੰਗੇ ਕਰਵਾਏਗੀ। ਭਾਜਪਾ ਦੇ ਲੋਕ ਵੋਟ ਲਈ ਕੁੱਝ ਵੀ ਕਰਵਾ ਸਕਦੇ ਹਨ।' ਸੂਬੇ ਦੇ ਪਿਛੜਾ ਵਰਗ ਕਲਿਆਣ ਮੰਤਰੀ ਰਾਜਭਰ ਨੇ ਲੋਕਾਂ ਨੂੰ ਕਿਹਾ ਕਿ ਦੇਸ਼ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ। (ਪੀਟੀਆਈ)