ਮੋਦੀ-ਮੋਦੀ ਦੇ ਨਾਹਰਿਆਂ ਦੀ ਗੂੰਜ 'ਚ ਬਜਟ ਪੇਸ਼, ਵਿਰੋਧੀ ਧਿਰਾਂ ਦਾ ਹੰਗਾਮਾ
ਲੋਕ ਸਭਾ ਵਿਚ ਸੱਤਾਧਿਰ ਦੇ ਮੈਂਬਰਾਂ ਦੁਆਰਾ 'ਮੋਦੀ-ਮੋਦੀ' ਦੇ ਨਾਹਰਿਆਂ ਦੀ ਗੂੰਜ 'ਚ ਕਿਸਾਨਾਂ ਅਤੇ ਕਰਦਾਤਾਵਾਂ ਨੂੰ ਰਾਹਤ ਦਾ ਐਲਾਨ ਕੀਤਾ ਗਿਆ....
ਨਵੀਂ ਦਿੱਲੀ : ਲੋਕ ਸਭਾ ਵਿਚ ਸੱਤਾਧਿਰ ਦੇ ਮੈਂਬਰਾਂ ਦੁਆਰਾ 'ਮੋਦੀ-ਮੋਦੀ' ਦੇ ਨਾਹਰਿਆਂ ਦੀ ਗੂੰਜ 'ਚ ਕਿਸਾਨਾਂ ਅਤੇ ਕਰਦਾਤਾਵਾਂ ਨੂੰ ਰਾਹਤ ਦਾ ਐਲਾਨ ਕੀਤਾ ਗਿਆ। ਕਾਂਗਰਸ ਅਤੇ ਕੁੱਝ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਹੇਠਲੇ ਸਦਨ ਵਿਚ ਸਰਕਾਰ ਵਿਰੁਧ ਅੰਤਰਮ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਇਸ ਦੀਆਂ ਜਾਣਕਾਰੀਆਂ ਲੀਕ ਕਰਨ ਦਾ ਦੋਸ਼ ਲਾਉਂਦਿਆਂ ਰੌਲਾ-ਰੱਪਾ ਪਾਇਆ।ਕਾਲਾ ਕੁੜਤਾ, ਸਫ਼ੈਦ ਪਜਾਮਾ ਅਤੇ ਕਾਲੇ ਰੰਗ ਦੀ ਜੈਕੇਟ ਪਾਈ ਵਿੱਤ ਮੰਤਰੀ ਨੇ ਅੰਤਰਮ ਬਜਟ ਭਾਸ਼ਨ ਇਕ ਘੰਟੇ 42 ਮਿੰਟ ਵਿਚ ਪੜ੍ਹਿਆ ਅਤੇ ਕਈ ਅਹਿਮ ਬਿੰਦੂਆਂ ਨੂੰ ਹਿੰਦੀ ਵਿਚ ਸਮਝਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੜਾ, ਪਜਾਮਾ ਅਤੇ ਮੋਦੀ ਜੈਕੇਟ ਪਾਈ ਹੋਈ ਸੀ। ਸਦਨ ਵਿਚ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਸੁਸ਼ਮਾ ਸਵਰਾਜ, ਨਿਤਿਨ ਗਡਕਰੀ, ਰਵੀਸ਼ੰਕਰ ਪ੍ਰਸਾਦ, ਰਾਧਾਮੋਹਨ ਸਿੰਘ, ਸੁਰੇਸ਼ ਪ੍ਰਭੂ, ਰਾਮ ਵਿਲਾਸ ਪਾਸਵਾਨ, ਹਰਸਿਮਰਤ ਕੌਰ ਸਮੇਤ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵੀ ਮੌਜੂਦ ਸਨ। ਸਦਨ ਵਿਚ ਰਾਹੁਲ ਗਾਂਧੀ, ਮਲਿਕਾਅਰਜੁਨ ਖੜਗੇ ਤੋਂ ਇਲਾਵਾ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ, ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਵੀ ਮੌਜੂਦ ਸਨ। (ਏਜੰਸੀ)