ਮਮਤਾ ਬੈਨਰਜੀ ਨੇ ਮੱਧਵਰਤੀ ਬਜਟ ਦਾ ਵਿਰੋਧ ਕਰਦਿਆਂ ਮੋਦੀ ਨੂੰ ਲਿਆ ਆੜੇ ਹੱਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰੋਪ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਅਧਿਕਾਰੀਆਂ ਨੂੰ ਵਿਰੋਧੀ ਰਾਜਨੀਤਕ ਨੇਤਾਵਾਂ ਨੂੰ....

Mamata-Banerjee and PM Modi

ਨਵੀਂ ਦਿੱਲੀ: ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰੋਪ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਅਧਿਕਾਰੀਆਂ ਨੂੰ ਵਿਰੋਧੀ ਰਾਜਨੀਤਕ ਨੇਤਾਵਾਂ ਨੂੰ ਅਪਮਾਨਿਤ ਕਰਨ ਲਈ ਅਤੇ ਨੋਟਿਸ ਭੇਜਣ ਲਈ ਮਜਬੂਰ ਕਰ ਰਹੇ ਹਨ।  ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਅਧਿਕਾਰੀ ਉਨ੍ਹਾਂ ਨੂੰ ਗਿ੍ਰਫਤਾਰ ਵੀ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਵੇਗੀ।

ਮਮਤਾ ਬਨਰਜੀ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਮੈਂ ਮੱਧਵਰਤੀ ਬਜਟ ਦਾ ਵਿਰੋਧ ਕੀਤਾ ਹੈ। ਮੈਂ ਤੁਹਾਡੇ ਸਾਹਮਣੇ ਕੁੱਝ ਸ਼ਬਦ ਕਹੇ ਹਨ। ਜੇਕਰ ਇਸ ਦੇ ਲਈ ਮੈਨੂੰ ਵੀ ਗਿਰਫਤਾਰ ਕਰਦੇ ਹੋ ਤਾਂ ਮੈਨੂੰ ਕੋਈ ਮੁਸ਼ਕਿਲ ਨਹੀਂ ਹੈ। ਦੂਜੇ ਪਾਸੇ ਮਮਤਾ ਬਨਰਜੀ ਨੇ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਦੋਸ਼ ਨਹੀਂ ਦਿੰਦੀ ਕਿਉਂਕਿ ਉਹ ਅਜਿਹਾ ਕਰਨ ਲਈ ਮਜਬੂਰ ਹਨ।  ਮੈਨੂੰ ਦੱਸਿਆ ਗਿਆ ਹੈ ਕਿ ਨਰਿੰਦਰ ਮੋਦੀ ਜੀ ਉਨ੍ਹਾਂ ਨੂੰ ਘਰ ਤੋਂ ਬੁਲਾਉਂਦੇ ਹਨ। ਉਹ ਫਿਰ ਉਨ੍ਹਾਂ ਨੂੰ ਕਹਿੰਦੇ ਹਨ ਕਿ ਕੁੱਝ ਕਰੋ,  ਲੋਕਾਂ ਦੀਆਂ ਨਜ਼ਰਾਂ 'ਚ ਵਿਰੋਧੀ ਪੱਖ ਨੂੰ ਨੀਵਾਂ ਵਿਖਾਉਣ ਲਈ ਕੁੱਝ ਕਰੋ।

ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਉਸ ਦਿਨ ਦੀ ਉਡੀਕ ਕਰ ਰਹੀ ਹੈ, ਜਦੋਂ ਉਨ੍ਹਾਂ ਦੇ ਭੋਜਨ ਪਕਾਉਣ ਵਾਲੇ ਵਿਅਕਤੀ ਯਾਨੀ ਰਸੋਈ ਤੋਂ ਵੀ ਸਰਕਾਰੀ ਏਜੰਸੀਆਂ ਤੋਂ ਪੁੱਛਗਿਛ ਕੀਤੀ ਜਾਵੇਗੀ। ਮਮਤਾ ਬਨਰਜੀ ਦਾ ਇਹ ਧਮਾਕੇ ਵਾਲਾ ਅੰਦਾਜ ਅਜਿਹੇ ਸਮੇਂ ਵਿਚ ਆਇਆ, ਜਦੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਕਰੀਬੀ ਸਾਥੀ ਮਾਣਿਕ ਮਜੂਮਦਾਰ ਵਲੋਂ ਸ਼ਾਰਦਾ ਚਿਟ ਫੰਡ ਘਪਲੇ ਮਾਮਲੇ ਵਿਚ ਸੀਬੀਆਈ ਨੇ ਪੁੱਛਗਿਛ ਕੀਤੀ।

ਦੱਸ ਦਈਏ ਕਿ ਮਮਤਾ ਬੈਨਰਜੀ ਦੀ ਦੱਖਣ ਕੋਲਕਾਤਾ ਦੇ ਕਾਲੀਘਾਟ ਸਥਿਤ ਛੋਟੇ ਜਿਹੇ ਦਫ਼ਤਰ ਵਿਚ ਮਜੂਮਦਾਰ ਲੰਮੇ ਸਮੇਂ ਤੱਕ ਸਕੱਤਰ ਰਹੇ ਸਨ। ਇਸ 'ਤੇ ਮਮਤਾ ਬੈਨਰਜੀ ਦੀ ਨਰਾਜ਼ਗੀ ਸਾਹਮਣੇ ਆਈ ਹੈ। ਸੀਬੀਆਈ ਨੇ ਦੱਸਿਆ ਕਿ ਰਾਜਨੀਤੀ 'ਚ ਸ਼ੁਰੂਆਤੀ ਦਿਨਾਂ ਤੋਂ ਹੀ ਮਜੂਮਦਾਰ ਸੀਐਮ ਮਮਤਾ ਬੈਨਰਜੀ ਦੇ ਕਰੀਬੀ ਰਹੇ ਹਨ। ਉਨ੍ਹਾਂ ਨੂੰ ਏਜੰਸੀ ਨੇ ਪੇਸ਼ ਹੋਣ ਲਈ ਨੋਟਿਸ ਦਿਤਾ ਸੀ ਪਰ ਉਨ੍ਹਾਂ ਨੇ ਬੀਮਾਰੀ ਅਤੇ ਉਮਰ ਦਾ ਹਵਾਲਾ ਦਿੰਦੇ ਹੋਏ ਪੇਸ਼ ਹੋਣ ਵਿਚ ਅਸਮਰਥਤਾ ਜਤਾਈ ਸੀ। 

ਹਾਲਾਂਕਿ ਮਮਤਾ ਬੈਨਰਜੀ ਨੇ ਪੀਐਮ ਮੋਦੀ ਨੂੰ ਚੁਣੋਤੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅਸੀ ਅਪਣੀ ਰਾਜਨੀਤੀ ਸਾਫ ਦਿਲੋਂ ਕਰਦੇ ਹਾਂ, ਉਹੋ ਜਿਹਾ ਕੋਈ ਅਤੇ ਨਹੀਂ ਕਰਦਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਪੀਐਮ ਮੋਦੀ ਦੇ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਨੂੰ ਵਿਅਕਤੀਗਤ ਰੂਪ ਨਾਲ ਲੜ ਰਹੀ ਹੈ ਕਿਉਂਕਿ ਉਹ ਰਾਜਨੀਤਕ ਰੂਪ ਤੋਂ ਵਿਰੋਧੀ ਪੱਖ ਦਾ ਸਾਮਣਾ ਕਰਨ 'ਚ ਅਸਮਰਥ ਹੈ।