ਈਵੀਐਮ ਦੇ ਮੁੱਦੇ 'ਤੇ ਵਿਰੋਧੀ ਪਾਰਟੀਆਂ ਦੀ ਬੈਠਕ, ਰਾਹੁਲ ਗਾਂਧੀ ਵੀ ਹੋਏ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਨਾਲ ਕਥਿਤ ਛੇੜਛਾੜ ਦੇ ਮੁੱਦੇ 'ਤੇ.......

Rahul Gandhi

ਨਵੀਂ ਦਿੱਲੀ : ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਨਾਲ ਕਥਿਤ ਛੇੜਛਾੜ ਦੇ ਮੁੱਦੇ 'ਤੇ ਚਰਚਾ ਕਰਨ ਅਤੇ ਇਸ ਸਬੰਧੀ ਅਗਲੀ ਰਣਨੀਤੀ ਤਿਆਰ ਕਰਨ ਦੇ ਮਕਸਦ ਨਾਲ ਬੈਠਕ ਕੀਤੀ। ਸੂਤਰਾਂ ਅਨੁਸਾਰ ਈਵੀਐਮ ਨਾਲ ਕਥਿਤ ਛੇੜਛਾੜ ਦੇ ਮੁੱਦੇ 'ਤੇ ਸਾਂਝੀ ਰਣਨੀਤੀ ਬਣਾਉਣ ਦੀ ਪੈਰਵੀ ਕੀਤੀ ਹੈ ਹਾਲਾਂਕਿ ਕੁੱਝ ਪਾਰਟੀਆਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ ਵੋਟਿੰਗ ਦੀ ਪੁਰਾਣੀ ਪ੍ਰਕਿਰਿਆ ਨੂੰ ਵਾਪਸ ਲਿਆਉਣਾ ਚਾਹੀਦਾ ਹੈ। 

ਬੈਠਕ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਦੇ ਮੁਖੀ ਸ਼ਰਦ ਪਵਾਰ, ਤੇਲਗੂ ਦੇਸਮ ਪਾਰਟੀ ਦੇ ਐਨ. ਚੰਦਰਬਾਬੂ ਨਾਇਡੂ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ, ਤ੍ਰਿਣਮੂਲ ਕਾਂਗਰਸ ਦੇ ਡੇਰੇਕ ਉਬ੍ਰਾਇਨ, ਨੈਸ਼ਨਲ ਕਾਨਫ਼ਰੰਸ ਦੇ ਉਮਰ ਅਬਦੁੱਲਾ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ, ਡੀ.ਐਮ.ਕੇ. ਦੀ ਕਨੀਮੋਈ, ਸੀ.ਐਮ.ਪੀ. ਦੇ ਮੁਹੰਮਦ ਸਲੀਮ ਅਤੇ ਟੀਕੇ ਰੰਗਰਾਜਨ, ਐਨਡੀਏ ਦੇ ਮਨੋਜ ਝਾਅ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਅਤੇ ਰਾਸ਼ਟਰੀ ਲੋਕ ਦਲ ਦੇ ਨੇਤਾ ਜਯੰਤ ਚੌਧਰੀ ਸ਼ਾਮਲ ਹੋਏ।

ਇਨ੍ਹਾਂ ਤੋਂ ਇਲਾਵਾ, ਆਰ. ਐਸ. ਪੀ. ਦੇ  ਐਨ.ਕੇ. ਪ੍ਰੇਮਚੰਦਰਨ, ਝਾਰਖੰਡ ਮੁਕਤੀ ਮੋਰਚਾ ਦੇ ਅਸ਼ੋਕ ਕੁਮਾਰ ਸਿੰਘ, 'ਹਮ' ਦੇ ਜੀਤਨ ਰਾਮ ਮਾਂਝੀ ਵੀ ਇਸ ਬੈਠਕ ਵਿਚ ਪਹੁੰਚੇ। ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ, ਗ਼ੁਲਾਮ ਨਬੀ ਆਜ਼ਾਦ, ਮਲਿਕਅਰਜੁਨ ਖੜਗੇ ਅਤੇ ਏ.ਕੇ. ਐਂਟਨੀ ਵੀ ਇਸ ਬੈਠਕ ਵਿਚ ਸ਼ਾਮਲ ਹੋਏ। (ਪੀਟੀਆਈ)