ਹਿੰਦੂ ਭਾਈਚਾਰੇ ਦਾ ਅਪਮਾਨ ਬਰਦਾਸ਼ਤ ਨਹੀਂ, ਹੋਵੇ ਸਖਤ ਕਾਰਵਾਈ: ਦੇਵੇਂਦਰ ਫੜਨਵੀਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਉਸਮਾਨੀ...

Devender Fadnavis

ਨਵੀਂ ਦਿੱਲੀ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ਰਜੀਲ ਉਸਮਾਨੀ ਨੇ 30 ਜਨਵਰੀ 2021 ਨੂੰ ਪੂਨੇ ਵਿਚ ਆਯੋਜਿਤ ਏਲਗਾਰ ਪ੍ਰੀਸ਼ਦ ਵਿਚ ਹਿੰਦੂ ਭਾਈਚਾਰੇ ਖਿਲਾਫ਼ ਇਤਰਾਜ਼ਯੋਗ ਬਿਆਨ ਦਿੱਤਾ ਉਸ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸ਼ਰਜੀਲ ਉਸਮਾਨੀ ਦੇ ਖਿਲਾਫ਼ ਰਾਜ ਦੀ ਸਰਕਾਰ ਨੂੰ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਮੰਗ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਪੱਤਰ ਲਿਖ ਕੇ ਕੀਤੀ ਹੈ। ਅਪਣੇ ਪੱਤਰ ਵਿਚ ਫੜਨਵੀਸ ਨੇ ਲਿਖਿਆ ਹੈ ਕਿ “ਹਿੰਦੂ ਸਵਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਮਹਾਰਾਸ਼ਟਰ ਵਿਚ ਕੋਈ ਵੀ ਆਵੇ ਅਤੇ ਇੱਥੋਂ ਦਾ ਮਾਹੌਲ ਖਰਾਬ ਕਰਕੇ ਚਲਾ ਜਾਵੇ, ਇਹ ਸਾਨੂੰ ਮੰਜ਼ੂਰ ਨਹੀਂ ਹੈ।

ਸ਼ਰਜੀਲ ਉਸਮਾਨੀ ਨਾਮਕ ਨੌਜਵਾਨ ਨੇ ਮਹਾਰਾਸ਼ਟਰ ਵਿਚ ਆ ਕੇ ਹਿੰਦੂ ਭਾਈਚਾਰੇ ਨਾਲ ਬਦਸਲੂਕੀ ਕੀਤੀ ਹੈ ਅਤੇ ਇਸਦੇ ਉਤੇ ਹਾਲੇ ਤੱਕ ਕੋਈ ਕਾਨੂੰਨੀ ਕਾਰਵਾਈ ਰਾਜ ਸਰਕਾਰ ਵੱਲੋਂ ਨਹੀਂ ਕੀਤੀ ਗਈ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਫੜਨਵੀਸ ਨੇ ਅਪਣੇ ਪੱਤਰ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 30 ਜਨਵਰੀ 2021 ਨੂੰ ਏਲਗਾਰ ਪ੍ਰੀਸ਼ਦ ਪੂਨੇ ਵਿਚ ਦਿੱਤੇ ਗਏ ਅਪਣੇ ਭਾਸ਼ਣ ਵਿਚ ਸ਼ਰਜੀਲ ਉਸਮਾਨੀ ਨੇ ਹਿੰਦੂ ਭਾਈਚਾਰੇ ਦੇ ਖਿਲਾਫ਼ ਕੀ ਕਿਹਾ ਸੀ।

ਸ਼ਰਜੀਲ ਉਸਮਾਨੀ ਨੇ ਕਿਹਾ ਸੀ ਕਿ ਅੱਜ ਦਾ ਹਿੰਦੂ ਸਮਾਜ, ਹਿੰਦੂਸਤਾਨ ਵਿਚ ਹਿੰਦੂ ਸਮਾਜ ਬੂਰੇ ਤਰੀਕੇ ਨਾਲ ਸੜ ਚੁੱਕਿਆ ਹੈ। ਇਹ ਲੋਕ ਜੋ ਲਿਚਿੰਗ ਕਰਦੇ ਹਨ, ਕਤਲ ਕਰਦੇ ਹਨ, ਇਹ ਕਤਲ ਕਰਨ ਤੋਂ ਬਾਅਦ ਅਪਣੇ ਘਰ ਜਾਂਦੇ ਹਨ ਤਾਂ ਕੀ ਕਰਦੇ ਹੋਣਗੇ ਸਾਡੇ ਨਾਲ?

ਕੋਈ ਨਵੇਂ ਤਰੀਕੇ ਨਾਲ ਹੱਥ ਧੋਦੇ ਹੋਣਗੇ, ਕੋਈ ਦਵਾਈ ਮਿਲਾ ਕੇ ਨਹਾਉਂਦੇ ਹੋਣਗੇ। ਅਪਣੇ ਘਰ ਵਿਚ ਮੁਹੱਬਤ ਵੀ ਕਰ ਰਹੇ ਹਨ, ਅਪਣੇ ਬਾਪ ਦੇ ਪੈਰ ਵੀ ਛੂਹ ਰਹੇ ਹਨ, ਮੰਦਰ ਵਿਚ ਪੂਜਾ ਵੀ ਕਰ ਰਹੇ ਹਨ, ਫਿਰ ਬਾਹਰ ਆ ਕੇ ਅਜਿਹੇ ਘਿਨੌਣੇ ਕੰਮ ਕਰਦੇ ਹਨ।