ਬੀਜੇਪੀ ਦੇ ਅਹੁਦੇ ਨੂੰ ਠੋਕਰ ਮਾਰ ਰਾਜਸਥਾਨ ਤੋਂ ਦਿੱਲੀ ਪਹੁੰਚੀ ਮਹਿਲਾ ਬਣੀ ਅੰਦੋਲਨ ਦਾ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਸਾਡਾ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਲਾਂ ਤੋਂ ਪੱਕੇ ਸਮਰਥਕ ਸੀ

Farmer protest

ਨਵੀਂ ਦਿੱਲੀ , ( ਸੈਸ਼ਵ ਨਾਗਰਾ ) : ਭਾਰਤੀ ਜਨਤਾ ਪਾਰਟੀ ਪਾਰਟੀ ਦੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਦਿੱਲੀ ਬਾਰਡਰ ‘ਤੇ ਪਹੁੰਚੀ ਮਹਿਲਾ ਰਾਣੀ ਚਹਿਲ ਨੇ ਮੋਦੀ ਸਰਕਾਰ ਨੂੰ ਖ਼ਿਲਾਫ਼ ਲਾਹਨਤਾਂ ਪਾਉਂਦਿਆਂ ਕਿਹਾ ਕਿ ਸਾਡਾ ਸਾਰਾ ਪਰਿਵਾਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਲਾਂ ਤੋਂ ਪੱਕੇ ਸਮਰਥਕ ਸੀ ਪਰ ਮੈਂ  ਭਾਰਤੀ ਜਨਤਾ ਪਾਰਟੀ ਵੱਲੋਂ ਦਿੱਤੇ ਅਹੁਦਿਆਂ ਨੂੰ ਲੱਤ ਮਾਰ ਕੇ ਮੈਂ ਕਿਸਾਨੀ ਅੰਦੋਲਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹਾਂ। ਉਨ੍ਹਾਂ ਸਪੋਕਸਮੈਨ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਕਿਹਾ ਕਿ ਮੈ ਜਿੰਦਗੀ ਵਿਚ ਕਦੇ ਆਪਣੇ ਅਸੂਲਾਂ ਸਮਝੌਤਾ ਨਹੀਂ ਕਰਾਂਗੀ ।