ਦਿੱਲੀ ਸਮੇਤ ਉੱਤਰ ਭਾਰਤ ਵਿਚ ਸ਼ੀਤ ਲਹਿਰ, ਅਗਲੇ 48 ਘੰਟੇ ਤੱਕ ਕਈ ਰਾਜਾਂ 'ਚ ਬਾਰਿਸ਼ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਮੌਸਮ ਵਿਭਾਗ ਮੁਤਾਬਿਕ 3-5 ਫਰਵਰੀ ਦੇ ਵਿਚਕਾਰ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਰਾਜਾਂ ਵਿੱਚ ਬਾਰਸ਼ ਹੋਵੇਗੀ।

Weather Forecast

ਨਵੀਂ ਦਿੱਲੀ- ਉੱਤਰ ਭਾਰਤ ਦੇ ਰਾਜਾਂ ਵਿੱਚ, ਠੰਡ ਦਾ ਪ੍ਰਭਾਵ ਹੌਲੀ ਹੌਲੀ ਘੱਟ ਰਿਹਾ ਹੈ ਹਾਲਾਂਕਿ, ਸਵੇਰ ਅਜੇ ਵੀ ਧੁੰਦ ਵੇਖਣ ਨੂੰ ਮਿਲਦੀ ਹੈ। ਸੂਤਰਾਂ ਦੇ ਮੁਤਾਬਿਕ ਅਗਲੇ ਕੁਝ ਦਿਨਾਂ ਵਿਚ ਕੁਝ ਰਾਜਾਂ ਵਿਚ ਬਾਰਸ਼ ਹੋਣ ਦੀ ਸੰਭਾਵਨਾ ਹੈ।  ਮੌਸਮ ਵਿਭਾਗ ਮੁਤਾਬਿਕ 3-5 ਫਰਵਰੀ ਦੇ ਵਿਚਕਾਰ ਉੱਤਰ-ਪੱਛਮ ਅਤੇ ਮੱਧ ਭਾਰਤ ਦੇ ਰਾਜਾਂ ਵਿੱਚ ਬਾਰਸ਼ ਹੋਵੇਗੀ।

 ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ 3-4 ਫਰਵਰੀ ਤੋਂ ਬਾਅਦ ਸੰਘਣੀ ਧੁੰਦ,  ਠੰਢੀਆਂ ਹਵਾਵਾਂ ਅਤੇ ਠੰਡੇ ਦਿਨਾਂ ਤੋਂ ਰਾਹਤ ਮਿਲੇਗੀ।

ਮੌਸਮ ਵਿਭਾਗ ਦੇ ਅਨੁਸਾਰ, ਉੱਤਰ ਪੱਛਮੀ ਭਾਰਤ ਵਿਚ 2 ਫਰਵਰੀ ਤੋਂ ਸ਼ੀਤ ਲਹਿਰ ਦੀ ਸਥਿਤੀ ਅਤੇ ਸੰਘਣੀ ਧੁੰਦ ਪੈ ਸਕਦੀ ਹੈ। ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ 3-4 ਫਰਵਰੀ ਤੱਕ ਸ਼ੀਤ ਲਹਿਰ ਵੇਖੀ ਜਾ ਸਕਦੀ ਹੈ। ਮੰਗਲਵਾਰ ਸਵੇਰੇ ਦਿੱਲੀ ਵਿਚ ਹਵਾ ਦੀ ਗੁਣਵੱਤਾ 347 ਏਕਿਯੂਆਈ ਦੇ ਨਾਲ 'ਬਹੁਤ ਮਾੜੀ' ਸ਼੍ਰੇਣੀ ਵਿਚ ਸੀ। ਉਸੇ ਸਮੇਂ, ਇੱਥੇ ਚਾਰ ਰੇਲ ਗੱਡੀਆਂ ਧੁੰਦ ਅਤੇ ਸੰਚਾਲਨ ਕਾਰਨਾਂ ਕਰਕੇ ਦੇਰੀ ਨਾਲ ਚੱਲ ਰਹੀਆਂ ਹਨ।