'ਨਿੱਜੀ ਕ੍ਰਿਪਟੋ 'ਚ ਨਿਵੇਸ਼ 'ਚ ਸਫਲਤਾ ਦੀ ਕੋਈ ਗਾਰੰਟੀ ਨਹੀਂ, ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਨਹੀਂ'
ਡਿਜੀਟਲ ਕਰੰਸੀ ਨੂੰ ਆਰਬੀਆਈ ਦਾ ਸਮਰਥਨ ਮਿਲੇਗਾ
ਨਵੀਂ ਦਿੱਲੀ: ਭਾਰਤ ਵਿੱਚ ਕ੍ਰਿਪਟੋ ਕਰੰਸੀ 'ਤੇ ਵਿੱਤ ਸਕੱਤਰ ਟੀਵੀ ਸੋਮਨਾਥਨ ਨੇ ਬੁੱਧਵਾਰ ਨੂੰ ਭਾਰਤ ਵਿੱਚ ਕ੍ਰਿਪਟੋ ਕਰੰਸੀ ਨੂੰ ਲੈ ਕੇ ਇੱਕ ਵੱਡੀ ਗੱਲ ਕਹੀ ਹੈ। ਵਿੱਤ ਸਕੱਤਰ ਟੀਵੀ ਸੋਮਨਾਥਨ ਨੇ ਕਿਹਾ ਕਿ ਪ੍ਰਾਈਵੇਟ ਕ੍ਰਿਪਟੋ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਵਿੱਚ ਸਰਕਾਰ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਡਾ ਨਿਵੇਸ਼ ਸਫਲ ਹੋਵੇਗਾ ਜਾਂ ਨਹੀਂ। ਇਸ ਵਿੱਚ ਨਿਵੇਸ਼ ਕਰਨ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਸਰਕਾਰ ਇਸ ਲਈ ਜ਼ਿੰਮੇਵਾਰ ਨਹੀਂ ਹੈ।
ਵਿੱਤ ਸਕੱਤਰ ਨੇ ਅੱਗੇ ਕਿਹਾ ਕਿ ਡਿਜੀਟਲ ਕਰੰਸੀ ਨੂੰ ਆਰਬੀਆਈ ਦਾ ਸਮਰਥਨ ਮਿਲੇਗਾ, ਜੋ ਕਦੇ ਡਿਫਾਲਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੈਸਾ ਆਰਬੀਆਈ ਦਾ ਹੋਵੇਗਾ, ਪਰ ਡਿਜੀਟਲ ਹੋਵੇਗੀ। ਟੀਵੀ ਸੋਮਨਾਥਨ ਨੇ ਕਿਹਾ ਕਿ ਆਰਬੀਆਈ ਦੁਆਰਾ ਜਾਰੀ ਡਿਜੀਟਲ ਰੁਪਿਆ ਇੱਕ ਕਾਨੂੰਨੀ ਟੈਂਡਰ ਹੋਵੇਗਾ। ਬਾਕੀ ਸਾਰੇ ਲੀਗਲ ਟੈਂਡਰ ਨਹੀਂ ਹਨ, ਉਹ ਕਦੇ ਵੀ ਲੀਗਲ ਟੈਂਡਰ ਨਹੀਂ ਬਣਨਗੇ।
ਵਿੱਤ ਸਕੱਤਰ ਨੇ ਕਿਹਾ ਕਿ ਬਿਟਕੋਇਨ, ਈਥਰਿਅਮ ਜਾਂ ਐਨਐਫਟੀ ਕਦੇ ਵੀ ਕਾਨੂੰਨੀ ਟੈਂਡਰ ਨਹੀਂ ਬਣ ਸਕਦੇ ਹਨ। ਉਹਨਾਂ ਕਿਹਾ ਕਿ ਕ੍ਰਿਪਟੋ ਸੰਪਤੀਆਂ ਉਹ ਸੰਪੱਤੀ ਹਨ ਜਿਨ੍ਹਾਂ ਦਾ ਮੁੱਲ ਦੋ ਵਿਅਕਤੀਆਂ ਵਿਚਕਾਰ ਨਿਰਧਾਰਤ ਕੀਤਾ ਜਾਵੇਗਾ। ਤੁਸੀਂ ਸੋਨਾ, ਹੀਰਾ, ਕ੍ਰਿਪਟੋ ਖਰੀਦ ਸਕਦੇ ਹੋ, ਪਰ ਇਸਦੀ ਕੀਮਤ ਸਰਕਾਰ ਦੁਆਰਾ ਅਧਿਕਾਰਤ ਨਹੀਂ ਹੋਵੇਗੀ।