ਸ਼ਿਮਲਾ 'ਚ ਵਾਪਰਿਆ ਦਰਦਨਾਕ ਹਾਦਸਾ,100 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, 3 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ

Tragic accident in Shimla

 

ਹਿਮਾਚਲ ਪ੍ਰਦੇਸ਼: ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਿਮਲਾ ਤੋਂ 70 ਕਿਲੋਮੀਟਰ ਦੂਰ ਕੋਟਖਾਈ ਵਿੱਚ ਵਾਪਰਿਆ ਜਿਥੇ ਕਾਰ ਕਰੀਬ 100 ਮੀਟਰ ਹੇਠਾਂ ਖੱਡ ਵਿਚ ਡਿੱਗ ਗਈ। ਹਾਦਸੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਹਾਦਸੇ ਵਿਚ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। 

 

 

 ਕੋਟਖਾਈ ਥਾਣਾ ਖੇਤਰ 'ਚ ਬੁੱਧਵਾਰ ਸਵੇਰੇ ਰਾਮ ਨਗਰ ਪੰਚਾਇਤ ਦੇ ਅਦਯੁਗ ਨਾਮਕ ਸਥਾਨ 'ਤੇ ਹਾਦਸਾ ਵਾਪਰਿਆ ਹੈ। ਆਲਟੋ ਕਾਰ ਡੂੰਘੀ ਖੱਡ 'ਚ ਡਿੱਗ ਗਈ ਹੈ। ਇਸ ਦਰਦਨਾਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

 

ਮਰਨ ਵਾਲਿਆਂ ਵਿੱਚ ਇੱਕ 13 ਸਾਲਾ ਨੌਜਵਾਨ ਵੀ ਸ਼ਾਮਲ ਹੈ। ਹਾਦਸਾ ਸਵੇਰੇ 8 ਵਜੇ ਦੇ ਕਰੀਬ ਮਹਾਸੂ ਰੋਡ 'ਤੇ ਮਿਆਣੀ ਨੇੜੇ ਵਾਪਰਿਆ। ਕਾਰ ਵਿੱਚ ਚਾਰ ਵਿਅਕਤੀ ਸਵਾਰ ਸਨ। ਮ੍ਰਿਤਕਾਂ ਵਿੱਚ ਆਰੀਅਨ (13) ਪੁੱਤਰ ਬਿਹਾਰੀ ਲਾਲ ਅਤੇ ਦਿਨੇਸ਼ (31) ਪੁੱਤਰ ਗਿਆਨ ਚੰਦ ਸ਼ਾਮਲ ਹਨ। ਦੋਵੇਂ ਨੌਜਵਾਨ ਕੋਟਖਾਈ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।