ਹੱਥ ਜੋੜਕੇ ਖੜ੍ਹੇ ਬਜ਼ੁਰਗ ਨੂੰ ਲੱਤ ਮਾਰਦਾ ਦਿਸਿਆ ਯੂਪੀ ਦਾ ਪੁਲਿਸ ਮੁਲਾਜ਼ਮ, ਵੀਡੀਓ ਹੋਈ ਵਾਇਰਲ
ਸਾਬਕਾ IPS ਨੇ ਵੀਡੀਓ ਸ਼ੇਅਰ ਕਰ ਕੇ ਕਿਹਾ -ਹੋਣੀ ਚਾਹੀਦੀ ਹੈ ਸਖ਼ਤ ਕਾਰਵਾਈ
ਇਹ ਘਟਨਾ 29 ਜਨਵਰੀ ਦੀ ਦੱਸੀ ਜਾ ਰਹੀ ਹੈ, ਮਾਮਲੇ ਦੀ ਹੋ ਰਹੀ ਹੈ ਜਾਂਚ
ਬਾਂਦ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਹੱਥ ਜੋੜ ਕੇ ਖੜ੍ਹੇ ਬਜ਼ੁਰਗ ਨੂੰ ਇਕ ਪੁਲਿਸ ਵਾਲਾ ਲੱਤ ਮਾਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਪਹਿਲਾਂ ਇੱਕ ਆਈਪੀਐਸ ਅਧਿਕਾਰੀ ਨੇ ਟਵੀਟ 'ਤੇ ਸਾਂਝਾ ਕੀਤਾ ਹੈ।
ਵੀਡੀਓ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਬਜ਼ੁਰਗ ਇੱਕ ਪੁਲਿਸ ਮੁਲਾਜ਼ਮ ਦੇ ਸਾਹਮਣੇ ਹੱਥ ਜੋੜ ਕੇ ਆਪਣੀ ਗੱਲ ਦੱਸ ਰਿਹਾ ਸੀ ਅਤੇ ਜਦੋਂ ਬਜ਼ੁਰਗ ਇੱਕ ਪਾਸੇ ਦੇਖਦਾ ਹੈ ਅਤੇ ਹੱਥ ਨਾਲ ਇਸ਼ਾਰਾ ਕਰ ਕੇ ਕੁਝ ਸਮਝ ਰਿਹਾ ਸੀ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਲੱਤ ਮਾਰਦਾ ਹੈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਕਤ ਮੁਲਾਜ਼ਮ ਉਸ ਬਜ਼ੁਰਗ ਨੂੰ ਦੋ ਵਾਰ ਲੱਤ ਮਾਰ ਕੇ ਉਸ ਨੂੰ ਉਥੋਂ ਜਾਣ ਲਈ ਕਹਿੰਦਾ ਹੈ। ਆਸੇ-ਪਾਸੇ ਲੋਕਾਂ ਦੀ ਭੀੜ ਵੀ ਦਿਖਾਈ ਦੇ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 29 ਜਨਵਰੀ ਦੀ ਦੱਸੀ ਜਾ ਰਹੀ ਹੈ। ਉਧਰ ਇੱਕ ਸਾਬਕਾ ਆਈ.ਪੀ.ਐਸ. ਅਫ਼ਸਰ ਆਰ.ਕੇ. ਵਿਜ ਨੇ ਵੀਡੀਓ ਨੂੰ ਸਾਂਝਾ ਕੀਤਾ ਹੈ ਅਤੇ ਇਸ ਵਿਚ ਬਣਦੀ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਲਿਖਿਆ, ਕੁਝ ਪੁਲਿਸ ਸੁਧਾਰਾਂ ਲਈ ਧਨ ਦੀ ਲੋੜ ਨਹੀਂ ਹੁੰਦੀ ਸਗੋਂ ਯੋਗ ਸਿਖਲਾਈ ਅਤੇ ਸਖ਼ਤ ਅਨੁਸ਼ਾਸ਼ਨੀ ਸ਼ਕਤੀ ਨਾਲ ਹੀ ਸੁਧਾਰ ਲਿਆਂਦਾ ਜਾ ਸਕਦਾ ਹੈ।