ਪ੍ਰੀਖਿਆ ਕੇਂਦਰ ਵਿੱਚ 499 ਲੜਕੀਆਂ ਵਿੱਚ ਬੈਠਾ ਸੀ ਸਿਰਫ਼ ਇੱਕ ਲੜਕਾ, ਡਰ ਕਾਰਨ ਹੋ ਗਿਆ ਬੇਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਸਪਤਾਲ ਕਰਵਾਇਆ ਗਿਆ ਭਰਤੀ

photo

 

 ਪਟਨਾ: ਬਿਹਾਰ ਬੋਰਡ ਦੀ ਪ੍ਰੀਖਿਆ ਤੋਂ ਲੈ ਕੇ ਨਤੀਜਿਆਂ ਤੱਕ ਅਸੀਂ ਅਜੀਬ ਖ਼ਬਰਾਂ ਸੁਣਦੇ ਹਾਂ। ਕਈ ਵਾਰ ਧੋਖਾਧੜੀ ਦੀਆਂ ਅਜੀਬੋ-ਗਰੀਬ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਕਈ ਵਾਰ ਟਾਪਰਾਂ ਬਾਰੇ ਘਪਲੇ ਸੁਣਨ ਨੂੰ ਮਿਲਦੇ ਹਨ। ਹੁਣ ਇਸ ਵਾਰ ਪ੍ਰੀਖਿਆ ਕੇਂਦਰ ਨੂੰ ਲੈ ਕੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਇੱਕ ਵਿਦਿਆਰਥੀ ਪ੍ਰੀਖਿਆ ਦੇਣ ਗਿਆ ਸੀ ਪਰ ਅਜੀਬ ਮੁਸੀਬਤ ਵਿੱਚ ਫਸ ਗਿਆ। ਇਮਤਿਹਾਨ ਦੌਰਾਨ ਹੀ ਵਿਦਿਆਰਥੀ ਨੂੰ ਪਤਾ ਲੱਗਾ ਕਿ ਉਹ 499 ਲੜਕੀਆਂ ਵਿਚੋਂ ਇਕਲੌਤਾ ਲੜਕਾ ਹੈ ਅਤੇ ਇਹ ਸੋਚ ਕੇ ਉਹ ਘਬਰਾ ਕੇ ਬੇਹੋਸ਼ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।

ਪੜ੍ਹੋ ਇਹ ਵੀ: ਅਸੀਂ ਧੀਆਂ ਦੀ ਰੱਖਿਆ ਤੇ ਨਸ਼ਿਆਂ ਸਣੇ ਪੰਜਾਬ ਦੇ ਕਈ ਗੰਭੀਰ ਮੁੱਦਿਆਂ ’ਤੇ ਜਾਗਰੂਕਤਾ ਫੈਲਾਵਾਂਗੇ- ਨੀਰੂ ਬਾਜਵਾ

 

ਦਰਅਸਲ, 12ਵੀਂ ਦੀ ਪ੍ਰੀਖਿਆ ਲਈ ਬਿਹਾਰਸ਼ਰੀਫ ਅੱਲਾਮਾ ਇਕਬਾਲ ਕਾਲਜ ਦੇ ਵਿਦਿਆਰਥੀ ਮਨੀਸ਼ ਸ਼ੰਕਰ ਦਾ ਪ੍ਰੀਖਿਆ ਕੇਂਦਰ ਬ੍ਰਿਲੀਏਟ ਕਾਨਵੈਂਟ ਸਕੂਲ ਸੀ। ਇਹ ਵਿਦਿਆਰਥੀ ਇਮਤਿਹਾਨ ਦੇਣ ਲਈ ਉਥੇ ਗਿਆ ਅਤੇ ਪਤਾ ਲੱਗਦੇ ਹੀ ਪ੍ਰੀਖਿਆ ਹਾਲ ਵਿਚ ਬੈਠਦੇ ਹੀ ਘਬਰਾ ਗਿਆ ਕਿਉਂਕਿ ਉਸ ਨੂੰ ਇਸ ਦੌਰਾਨ ਪਤਾ ਲੱਗਾ ਕਿ ਉਹ ਹਾਲ  ਵਿਚ ਬੈਠੀਆਂ 499 ਲੜਕੀਆਂ ਵਿਚੋਂ ਇਕੱਲਾ ਲੜਕਾ ਹੈ ਜੋ ਪ੍ਰੀਖਿਆ ਦੇ ਰਿਹਾ ਹੈ। ਅਜਿਹੇ 'ਚ ਉਹ ਡਰ ਗਿਆ ਅਤੇ ਘਬਰਾਹਟ ਦੇ ਨਾਲ ਉਸ ਨੂੰ ਚੱਕਰ ਆਉਣ ਲੱਗੇ।

 

ਪੜ੍ਹੋ ਇਹ ਵੀ: ਸ਼੍ਰੀ ਬਰਾੜ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕਿਹਾ- ਕਈ ਵਾਰ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ  

ਲੜਕੇ ਮਨੀਸ਼ ਸ਼ੰਕਰ ਨੇ ਦੱਸਿਆ ਕਿ ਉਹ ਵਿਗਿਆਨ ਅਤੇ ਗਣਿਤ ਦੀ ਸਟਰੀਮ ਨਾਲ ਪੜ੍ਹ ਰਿਹਾ ਹੈ ਅਤੇ ਪ੍ਰੀਖਿਆ ਕੇਂਦਰ ਵਿੱਚ ਇਕੱਲੇ ਪਾਏ ਜਾਣ ਤੋਂ ਬਾਅਦ ਉਸਦੀ ਸਿਹਤ ਵਿਗੜ ਗਈ ਕਿਉਂਕਿ ਉਹ ਡਰ ਕਾਰਨ ਬੇਹੋਸ਼ ਹੋ ਗਿਆ ਸੀ। ਇਸ ਮਾਮਲੇ ਸਬੰਧੀ ਵਿਦਿਆਰਥੀ ਦੀ ਚਾਚੀ ਨੇ ਇਹ ਵੀ ਦੱਸਿਆ ਹੈ ਕਿ 500 ਲੜਕੀਆਂ 'ਚ ਇਕੱਲਾ ਪ੍ਰੀਖਿਆ ਦੇਣ ਕਾਰਨ ਭਤੀਜਾ ਪ੍ਰੀਖਿਆ ਹਾਲ 'ਚ ਕਾਫੀ ਘਬਰਾ ਗਿਆ ਸੀ ਤੇ ਉਸਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਇਸ ਮਾਮਲੇ 'ਚ ਸਾਹਮਣੇ ਆਇਆ ਕਿ ਪੂਰੇ ਸਕੂਲ 'ਚ ਵਿਦਿਆਰਥਣਾਂ ਦਾ ਸੈਂਟਰ ਸੀ, ਅਜਿਹੇ 'ਚ ਜਦੋਂ ਜਾਂਚ ਕੀਤੀ ਗਈ ਤਾਂ ਕਸੂਰ ਵਿਦਿਆਰਥੀ ਅਤੇ ਉਸ ਦੇ ਸਕੂਲ 'ਤੇ ਪਾਇਆ ਗਿਆ ਅਤੇ ਇਸ ਗਲਤੀ ਕਾਰਨ ਉਹ ਪ੍ਰੀਖਿਆ ਦੇ ਪਹਿਲੇ ਦਿਨ ਹੀ ਪਰੇਸ਼ਾਨੀ ਵਿਚ ਫਸ ਗਿਆ।  ਜਾਂਚ ਵਿੱਚ ਸਾਹਮਣੇ ਆਇਆ ਕਿ ਲੜਕੇ ਨੇ ਬੋਰਡ ਦਾ ਫਾਰਮ ਭਰਨ ਸਮੇਂ ਮੇਲ ਦੀ ਬਜਾਏ ਫੀਮੇਲ ਭਰਿਆ ਸੀ। ਬੋਰਡ ਵੱਲੋਂ ਫਾਰਮ ਨੂੰ ਠੀਕ ਕਰਨ ਲਈ ਇੱਕ ਨਿਸ਼ਚਿਤ ਮਿਤੀ ਤੱਕ ਦਾ ਸਮਾਂ ਵੀ ਦਿੱਤਾ ਗਿਆ ਸੀ, ਜਿਸ ਕਾਰਨ ਉਸ ਨੂੰ ਇਹ ਪ੍ਰੀਖਿਆ ਕੇਂਦਰ ਦਿੱਤਾ ਗਿਆ। ਇਸ ਮਾਮਲੇ ਵਿੱਚ ਸਿੱਖਿਆ ਅਧਿਕਾਰੀ ਕੇਸ਼ਵ ਪ੍ਰਸਾਦ ਦਾ ਕਹਿਣਾ ਹੈ ਕਿ ਹੁਣ ਵਿਦਿਆਰਥੀ ਨੂੰ ਫਿਲਹਾਲ ਇਸ ਪ੍ਰੀਖਿਆ ਕੇਂਦਰ ਵਿੱਚ ਹੀ ਪ੍ਰੀਖਿਆ ਦੇਣੀ ਹੋਵੇਗੀ।