ਜੰਮੂ-ਕਸ਼ਮੀਰ ਵਿਚ ਮਿਲਿਆ ਪਰਫਿਊਮ IED, ਨਾਰਵਾਲ ਮਾਮਲੇ ਨਾਲ ਜੁੜੇ ਆਰਿਫ ਕੋਲੋਂ ਹੋਇਆ ਬਰਾਮਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੱਸਿਆ ਜਾ ਰਿਹਾ ਹੈ ਕਿ ਆਰਿਫ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਦੇ ਸੰਪਰਕ ਵਿਚ ਸੀ।

Perfume IED recovered in Jammu Kashmir

 

ਸ੍ਰੀਨਗਰ: ਜੰਮੂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰਿਫ ਨਾਂਅ ਦੇ ਇਸ ਅੱਤਵਾਦੀ ਨੇ 21 ਜਨਵਰੀ ਨੂੰ 2 ਧਮਾਕੇ ਕੀਤੇ ਸਨ। ਇਸ ਕੋਲੋਂ ਪਰਫਿਊਮ ਆਈਈਡੀ ਵੀ ਬਰਾਮਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰਿਫ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਹੈਂਡਲਰਾਂ ਦੇ ਸੰਪਰਕ ਵਿਚ ਸੀ।

ਇਹ ਵੀ ਪੜ੍ਹੋ: ਸਦਨ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ

ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਮੁਤਾਬਕ 20 ਜਨਵਰੀ ਨੂੰ ਦੋ ਆਈਈਡੀ ਪਲਾਂਟ ਕੀਤੇ ਹੋਏ ਸੀ। ਅਗਲੇ ਦਿਨ ਦੋ ਧਮਾਕੇ ਕੀਤੇ ਗਏ। ਇਹਨਾਂ ਹਮਲਿਆਂ 'ਚ 9 ਲੋਕ ਜ਼ਖਮੀ ਹੋਏ ਹਨ। ਇਸ ਮਾਮਲੇ 'ਚ ਆਰਿਫ ਨਾਂਅ ਦੇ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਿਆਸੀ ਦਾ ਰਹਿਣ ਵਾਲਾ ਆਰਿਫ ਸਰਕਾਰੀ ਅਧਿਆਪਕ ਹੈ। ਇਸ ਤੋਂ ਪਰਫਿਊਮ ਬੰਬ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਆਰਿਫ ਪਿਛਲੇ ਤਿੰਨ ਸਾਲਾਂ ਤੋਂ ਪਾਕਿਸਤਾਨ 'ਚ ਬੈਠੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੇ ਸੰਪਰਕ 'ਚ ਸੀ।