ਮੁੰਬਈ ਹਵਾਈ ਅੱਡੇ ’ਤੇ 50 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਭੰਗ, ਸੋਨਾ ਅਤੇ ਹੀਰੇ ਜ਼ਬਤ, 8 ਗ੍ਰਿਫਤਾਰ
ਕਸਟਮ ਐਕਟ ਤਹਿਤ ਛੇ ਕੇਸ ਦਰਜ ਕੀਤੇ ਗਏ ਅਤੇ ਅੱਠ ਲੋਕਾਂ ਨੂੰ ਗ੍ਰਿਫਤਾਰ
Cannabis, gold and diamonds worth over Rs 50 crore seized at Mumbai airport, 8 arrested
ਮੁੰਬਈ: ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ 50 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਹਾਈਡ੍ਰੋਪੋਨਿਕ ਭੰਗ, ਸੋਨਾ ਅਤੇ ਹੀਰੇ ਜ਼ਬਤ ਕੀਤੇ ਗਏ ਹਨ ਅਤੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੰਬਈ ਕਸਟਮਜ਼ ਦੇ ਅਨੁਸਾਰ ਇਹ ਬਰਾਮਦਗੀ 28 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਇਕ ਵਿਸ਼ੇਸ਼ ਮੁਹਿੰਮ ਦੌਰਾਨ ਕੀਤੀ ਗਈ ਸੀ।
ਅਧਿਕਾਰੀ ਨੇ ਦਸਿਆ ਕਿ ਅਧਿਕਾਰੀਆਂ ਨੇ 50.116 ਕਰੋੜ ਰੁਪਏ ਦੀ ਕੀਮਤ ਦੀ 50.11 ਕਿਲੋਗ੍ਰਾਮ ਹਾਈਡ੍ਰੋਪੋਨਿਕ ਭੰਗ, 93.8 ਲੱਖ ਰੁਪਏ ਦੇ ਹੀਰੇ ਅਤੇ 1.5 ਕਰੋੜ ਰੁਪਏ ਦਾ 2.073 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਕਸਟਮ ਐਕਟ ਤਹਿਤ ਛੇ ਕੇਸ ਦਰਜ ਕੀਤੇ ਗਏ ਅਤੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।