ਅਤਿਵਾਦੀਆਂ ਦੀ ਜ਼ਹਿਰੀਲੀ ਸਾਜਿਸ਼ ਦਾ ਹੋਇਆ ਖੁਲਾਸਾ, ਜੰਮੂ-ਕਸ਼ਮੀਰ ‘ਚ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਅਤੇ ਭਾਰਤ ‘ਚ ਲਗਾਤਾਰ ਤਨਾਅ ਵੱਧ ਰਿਹਾ ਹੈ। ਦੋਨਾਂ ਦੇਸ਼ਾਂ ਵਿਚ ਤਨਾਅ ਹਲੇ ਘਟਿਆ ਨਹੀਂ ਹੈ। ਜਿੱਥੇ ਇਕ ਪਾਸੇ ਪਾਕਿਸਤਾਨ ਭਾਰਤ ਨਾਲ ਆਪਣੇ...

Militant

ਜੰਮੂ ਕਸ਼ਮੀਰ : ਪਾਕਿਸਤਾਨ ਅਤੇ ਭਾਰਤ ‘ਚ ਲਗਾਤਾਰ ਤਨਾਅ ਵੱਧ ਰਿਹਾ ਹੈ। ਦੋਨਾਂ ਦੇਸ਼ਾਂ ਵਿਚ ਤਨਾਅ ਹਲੇ ਘਟਿਆ ਨਹੀਂ ਹੈ। ਜਿੱਥੇ ਇਕ ਪਾਸੇ ਪਾਕਿਸਤਾਨ ਭਾਰਤ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ,  ਉਥੇ ਹੀ ਦੂਜੇ ਪਾਸੇ ਆਈਐਸਆਈ ਨੇ ਸੁਰੱਖਿਆ ਬਲਾਂ ਲਈ ਇਕ ਖਤਰਨਾਕ ਸਾਜਿਸ਼ ਰਚੀ ਹੋਈ ਹੈ। ਦਰਅਸਲ, ਅਤਿਵਾਦੀ ਸੰਗਠਨਾਂ ਦੀ ਮਦਦ ਲਈ ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਦੀ ਖਤਰਨਾਕ ਸਾਜਿਸ਼ ਸਾਹਮਣੇ ਆਈ ਹੈ।

ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ,  ਪਾਕਿ ਆਰਮੀ ਅਤੇ ISI ਇਕ ਵਾਰ ਫਿਰ ਜੰਮੂ-ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਸਾਜਿਸ਼ ਰਚ ਰਹੇ ਹਨ। ਸੂਤਰਾਂ ਮੁਤਾਬਿਕ ਸੁਰੱਖਿਆ ਬਲਾਂ ਦੇ ਰਾਸ਼ਨ ਸਟਾਕ ਵਿਚ ਜ਼ਹਿਰ ਮਿਲਾਉਣ ਦਾ ਪਲਾਨ ਤਿਆਰ ਕੀਤਾ ਹੈ। ਜਹਿਰ ਮਿਲਾਉਣ ਲਈ ਪਾਕ ਦੀ ISI ਇਸਦੇ ਲਈ ਕਸ਼ਮੀਰ ਵਿੱਚ ਮੌਜੂਦ ਆਪਣੇ ਏਜੰਟ ਦਾ ਇਸਤੇਮਾਲ ਕਰ ਸਕਦਾ ਹੈ।  ਖੁਫੀਆ ਰਿਪੋਰਟ ਆਉਣ ਤੋਂ ਬਾਅਦ ਕਸ਼ਮੀਰ ਵਿਚ ਸੁਰੱਖਿਆ ਲਈ ਤੈਨਾਤ ਸਾਰੇ ਫੋਰਸੇਜ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ,  ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਵਿਚ ਅਤਿਵਾਦੀਆਂ  ਦੇ ਟਿਕਾਣਿਆਂ ‘ਤੇ ਗੋਲਾਬਾਰੀ ਕਰਕੇ ਪੂਰੀ ਤਰ੍ਹਾਂ ਤਬਾਹ ਕੀਤੇ ਜਾਣ ਨਾਲ ਪਾਕਿਸਤਾਨ ਬੌਖਲਾ ਉਠਾ ਹੈ। ਅਤਿਵਾਦੀਆਂ ਦੇ ਟਿਕਾਣਿਆਂ  ਦੇ ਬਰਬਾਦ ਕੀਤੇ ਜਾਣ ਤੋਂ ਝੱਲਾਏ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੇ ਅਤਿਵਾਦੀਆਂ ਲਈ ਕਰੋ ਜਾਂ ਮਰੋ ਦਾ ਫਰਮਾਨ ਜਾਰੀ ਕੀਤਾ ਹੈ। ਭਾਰਤੀ ਖੁਫੀਆ ਏਜੰਸੀ ਤੋਂ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਸਮੇਤ ਹੋਰ ਸ਼ਹਿਰਾਂ ਦੇ ਖ਼ਾਸ ਟਿਕਾਣੇ ਇਨ੍ਹਾਂ ਅਤਿਵਾਦੀਆਂ ਦੇ ਨਿਸ਼ਾਨੇ ਉੱਤੇ ਹਨ।

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਰੈਡ ਅਲਰਟ ਜਾਰੀ ਕੀਤਾ ਹੈ। ਪਾਕਿਸਤਾਨ ਵਿਚ ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਜਹਾਦ ਯੂਨਾਇਟੇਡ ਕਾਉਂਸਿਲ ਨੇ ਭਾਰਤ ਵਿਚ ਮੌਜੂਦ ਅਤਿਵਾਦੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਪਾਕਿਸਤਾਨ ਖੁਫੀਆ ਏਜੰਸੀ ਆਈਐਸਆਈ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਇਬਾ ਅਤੇ ਹਿਜਬੁਲ ਮੁਜਾਹਿਦੀਨ ਵਰਗੇ ਅਤਿਵਾਦੀ ਸੰਗਠਨਾਂ ਨਾਲ ਜੁੜੇ ਅਤਿਵਾਦੀਆਂ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਹੈ। ਵੱਖ-ਵੱਖ ਭਾਰਤੀ ਸ਼ਹਿਰਾਂ ਵਿਚ ਫਿਦਾਈਨ ਹਮਲੇ ਅਤੇ ਬੰਬ ਧਮਾਕੇ ਕਰਨ ਦਾ ਪਲਾਨ ਬਣਾਇਆ ਗਿਆ ਹੈ।