ਆਈਏਐਸ ਅਧਿਕਾਰੀ ਨੇ ਬੱਚੇ ਦੀ ਡਿਲਿਵਰੀ ਲਈ ਚੁਣਿਆ ਸਰਕਾਰੀ ਹਸਪਤਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਝਾਰਖੰਡ ਦਾ ਗੋਡਾ ਜ਼ਿਲ੍ਹਾ ਜਿੱਥੇ ਕਿਰਨ ਕੁਮਾਰੀ ਪਾਸੀ ਇਥੇ ਡਿਪਟੀ ਕਮਿਸ਼ਨਰ ਹੈ।

file photo

ਨਵੀਂ ਦਿੱਲੀ : ਝਾਰਖੰਡ ਦਾ ਗੋਡਾ ਜ਼ਿਲ੍ਹਾ ਜਿੱਥੇ ਕਿਰਨ ਕੁਮਾਰੀ ਪਾਸੀ ਇਥੇ ਡਿਪਟੀ ਕਮਿਸ਼ਨਰ ਹੈ। ਫਿਲਹਾਲ ਉਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ। ਫੋਟੋ ਵਿਚ ਉਹ ਇਕ ਛੋਟੇ ਜਿਹੇ ਬੱਚੇ ਦੇ ਨਾਲ ਹਸਪਤਾਲ ਦੇ ਬੈੱਡ ‘ਤੇ ਪਈ ਹੋਈ ਦਿਖ ਰਹੀ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਇਸ ਫੋਟੋ ਦੇ ਕਾਰਨ ਕਿਰਨ ਦੀ ਪ੍ਰਸ਼ੰਸਾ ਕਰ ਰਿਹਾ ਹੈ ਪਰ ਕਿਉਂ? ਦਰਅਸਲ ਕਿਰਨ ਨੇ ਹਾਲ ਹੀ ਵਿੱਚ ਆਪ੍ਰੇਸ਼ਨ ਰਾਹੀਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।

ਉਹ ਵੀ ਗੋਡਾ ਦੇ ਸਰਕਾਰੀ ਹਸਪਤਾਲ ਵਿਚ। ਬੱਚੇ ਦੀ ਜਣੇਪੇ ਲਈ ਇਕ ਸੀਨੀਅਰ ਅਧਿਕਾਰੀ ਨੇ ਇਕ ਸਰਕਾਰੀ ਹਸਪਤਾਲ ਦੀ ਚੋਣ ਕੀਤੀ ਜਦੋਂ ਕਿ ਉਹ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਵਿਚ ਜਾ ਸਕਦੀ ਹੈ। ਉਸਦੇ ਫੈਸਲੇ ਦੀ ਸ਼ਲਾਘਾ ਹੋ ਰਹੀ ਹੈ। ਸਦਰ ਹਸਪਤਾਲ ਦੇ ਸਿਵਲ ਸਰਜਨ ਐਸ ਪੀ ਮਿਸ਼ਰਾ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਅੱਗੇ ਕਿਹਾ  ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਾਡੇ ਕੋਲ ਆਈ ਇਸ ਨਾਲ ਲੋਕਾਂ ਦਾ ਸਰਕਾਰੀ ਪ੍ਰਣਾਲੀ 'ਤੇ ਭਰੋਸਾ ਵਧੇਗਾ।

ਦੇਵਘਰ ਦੀ ਡਿਪਟੀ ਕਮਿਸ਼ਨਰ ਨੈਨਸੀ ਸਯੇ ਵੀ ਗੋਡਾ ਹਸਪਤਾਲ ਵਿੱਚ ਕਿਰਨ ਦੀ ਸਿਹਤ ਬਾਰੇ ਜਾਣਨ ਲਈ ਗਈ ਸੀ। ਉਸ ਨਾਲ ਮੁਲਾਕਾਤ ਤੋਂ ਬਾਅਦ ਨੈਨਸੀ ਨੇ ਕਿਹਾ ਕਿਰਨ ਨੇ ਜੋ ਕੀਤਾ, ਉਹ ਸਰਕਾਰੀ ਹਸਪਤਾਲਾਂ ਬਾਰੇ ਲੋਕਾਂ ਵਿਚ ਸਕਾਰਾਤਮਕ ਅਤੇ ਬਹੁਤ ਵੱਡੇ ਸੰਦੇਸ਼ ਪੈਦਾ ਕਰੇਗਾ। ਲੋਕ ਸਰਕਾਰੀ ਹਸਪਤਾਲਾਂ ਵਿਚ ਜਾਣ ਤੋਂ ਡਰਦੇ ਹਨ ਕਿਉਂਕਿ ਇਹ ਹਸਪਤਾਲ ਨਿਰੰਤਰ ਅਲੋਚਨਾ ਵਿਚ ਆਉਂਦੇ ਰਹੇ ਹਨ।

ਕਿਰਨ ਨੇ ਸਰਕਾਰੀ ਹਸਪਤਾਲਾਂ ਵਿਚ ਵਿਸ਼ਵਾਸ ਪੈਦਾ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ। ਉਹ ਚਾਹੁੰਦੀ ਹੈ ਕਿ ਲੋਕ ਸਰਕਾਰੀ ਪ੍ਰਣਾਲੀ 'ਤੇ ਭਰੋਸਾ ਕਰਨ। ਇਕ ਨਿੱਜੀ ਹਸਪਤਾਲ ਦੀ ਬਜਾਏ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਉਣ।

ਕਿਰਨ ਕੌਣ ਹੈ?
ਸਾਲ 2013 ਬੈਚ ਦੇ ਆਈ.ਏ.ਐੱਸ. ਗੋਡਾ ਜ਼ਿਲੇ ਦੀ 48 ਵੀ ਡਿਪਟੀ ਕਮਿਸ਼ਨਰ (ਡੀ.ਸੀ.) ਹੈ। ਇਸ ਤੋਂ ਇਲਾਵਾ ਡੀਸੀ ਗੋਡਾ ਦੀ ਦੂਜੀ ਔਰਤ ਹੈ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਪੱਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਤੋਂ ਕੀਤੀ। ਜਦੋਂ ਕਿਰਨ ਕਾਲਜ ਵਿਚ ਸੀ ਤਾਂ ਉਸਨੇ ਮੁਕਾਬਲੇ ਵਾਲੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। 2004 ਵਿੱਚ ਪ੍ਰੋਵਿਜ਼ਨਲ ਸਿਵਲ ਸਰਵਿਸ (ਪੀ.ਸੀ.ਐੱਸ.) ਦੀ ਪ੍ਰੀਖਿਆ ਪਾਸ ਕਰ ਲਈ । ਨੌਕਰੀ ਮਿਲ ਗਈ। ਨੌਕਰੀ ਕਰਨ ਦੇ ਨਾਲ-ਨਾਲ ਉਹ ਆਈ.ਏ.ਐੱਸ. ਦੀ ਤਿਆਰੀ ਕੀਤੀ। ਆਈਏਐਸ ਦੀ ਤਿੰਨ ਵਾਰ ਪ੍ਰੀਖਿਆ ਦਿੱਤੀ। ਕਿਰਨ ਨੇ ਤੀਜੀ ਵਾਰ ਆਈਏਐਸ ਦੀ ਪ੍ਰੀਖਿਆਂ ਪਾਸ ਕੀਤੀ। ਉਸਨੂੰ ਤਿੱਖੇ ਵਿਚਾਰਾਂ ਵਾਲੇ ਰਵੱਈਏ ਕਰਕੇ  ਜਾਣਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।