ਦਿੱਲੀ ਹਿੰਸਾ ਵਿਰੁੱਧ  ਲੰਦਨ, ਪੈਰਿਸ ਸਮੇਤ 15 ਯੂਰਪੀਅਨ ਸ਼ਹਿਰਾਂ ਵਿਚ  ਜ਼ਬਰਦਸਤ ਵਿਰੋਧ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ-ਪੂਰਬੀ ਦਿੱਲੀ ਵਿਚ ਮੁਸਲਿਮ ਵਿਰੋਧੀ ਪ੍ਰੋਗਰਾਮ ਦੇ ਵਿਰੁੱਧ ਬਰੱਸਲਜ਼, ਜਿਨੇਵਾ, ਹੇਲਸਿੰਕੀ....

file photo

 ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਵਿਚ ਮੁਸਲਿਮ ਵਿਰੋਧੀ ਪ੍ਰੋਗਰਾਮ ਦੇ ਵਿਰੁੱਧ ਬਰੱਸਲਜ਼, ਜਿਨੇਵਾ, ਹੇਲਸਿੰਕੀ, ਕ੍ਰਾਕਾਵ, ਹੇਗ, ਸਟਾਕਹੋਮ, ਡਬਲਿਨ, ਪੈਰਿਸ, ਬਰਲਿਨ, ਗਲਾਸਗੋ ਅਤੇ ਲੰਦਨ ਸਮੇਤ ਘੱਟੋ ਘੱਟ 15 ਵੱਡੇ ਯੂਰਪੀਅਨ ਸ਼ਹਿਰਾਂ ਵਿਚ ਹੋਏ ਪ੍ਰਦਰਸ਼ਨਾਂ ਵਿਚ ਸੈਂਕੜੇ ਲੋਕ ਇਕੱਠੇ ਹੋਏ ਸਨ।
ਮੀਂਹ ਅਤੇ ਤੇਜ਼ ਹਵਾਵਾਂ ਦੇ ਵਿਚਕਾਰ ਯੂਰਪ ਵਿੱਚ ਵਿਦਿਆਰਥੀਆਂ, ਅਧਿਕਾਰ ਕਾਰਕੁਨਾਂ ਅਤੇ  ਵੱਖੋ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ ਦਿੱਲੀ ਵਿੱਚ ਵਾਪਰੀ ਹਿੰਸਾ ਖ਼ਿਲਾਫ਼ ਮੁਜ਼ਾਹਰੇ ਕੀਤੇ ।

 ਜਿਸ ਦੇ ਸਮਰਥਨ ਵਿਚ ਕਈ ਯੂਰਪੀਅਨ  ਵੀ ਸ਼ਾਮਲ ਹੋਏ ਸ਼ਾਮਲ ਹੋਏ ਅਤੇ  ਭਾਰਤ ਵਿਚ ਹੋ ਰਹੇ  ਮੁਸਲਿਮ ਭਾਈਚਾਰੇ ਤੇ ਅੱਤਿਆਚਾਰਾਂ ਪ੍ਰਤੀ ਸੰਵੇਦਨਾ ਜ਼ਾਹਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨਸਲੀ ਹਿੰਸਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਨਾਕਾਮਯਾਬ ਰਹਿਣ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ੇ ਦੀ ਮੰਗ ਕੀਤੀ ਅਤੇ ਦਿੱਲੀ ਵਿੱਚ ਮੁਸਲਿਮ ਵਿਰੋਧੀ ਹਿੰਸਾ ਭੜਕਾਉਣ ਲਈ ਕਪਿਲ ਮਿਸ਼ਰਾ ਸਮੇਤ ਭਾਜਪਾ ਨੇਤਾਵਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰਾਨ ਹੋਈ ਹਿੰਸਾ ਮਿਲੀਭੁਗਤ ਬਾਰੇ ਅਟਕਲਾਂ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਯੂਰਪ ਦੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡਾ  ਫਰਜ਼ ਬਣਦਾ ਹੈ ਕਿ ਵੱਧ ਰਹੇ ਧਾਰਮਿਕ ਧਰੁਵੀਕਰਨ ਵੱਲ ਕੌਮਾਂਤਰੀ ਧਿਆਨ ਖਿੱਚਿਆ ਜਾਵੇ ਅਤੇ ਸੱਤਾਧਾਰੀ ਧਿਰ ਅਤੇ ਇਸਦੀ ਹਿੰਦੂਤਵ ਦੀ ਵਿਚਾਰਧਾਰਾ ਵੱਲੋਂ ਫਸੀਆਂ ਫਿਰਕੂ ਅੱਗਾਂ ਨੂੰ ਰੋਕਿਆ ਜਾਵੇ। 

ਦਿੱਲੀ ਹਿੰਸਾ ਦਾ ਵਿਰੋਧ ਕਰਨ ਵਾਲੇ  ਭਾਰਤੀ ਭਾਈਚਾਰੇ ਨੇ ਭਾਰਤ ਦੀ ਰਾਸ਼ਟਰੀ ਰਾਜਧਾਨੀ ਸ਼ਹਿਰ ਵਿੱਚ ਜ਼ਮੀਨੀ ਮੁੜ ਵਸੇਬੇ ਦੇ ਯਤਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।ਬਰਲਿਨ ਵਿਚ ਪ੍ਰਦਰਸ਼ਨਕਾਰੀਆਂ ਨੇ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਭਾਰਤੀ ਦੂਤਾਵਾਸ ਵੱਲ ਮਾਰਚ ਕੀਤਾ।
ਜਿਨੀਵਾ ਵਿੱਚ, ਪ੍ਰਦਰਸ਼ਨ ਇੱਕ ਉਮੀਦ ਦੇ ਨੋਟ ਤੇ ਸਮਾਪਤ ਹੋਇਆ। ਉਨ੍ਹਾਂ ਵੱਲੋਂ ਉਨ੍ਹਾਂ ਭਾਰਤੀਆਂ ਦੀ ਬਹਾਦਰੀ ਦਾ ਜ਼ਿਕਰ ਕੀਤਾ  ਗਿਆ ਜਿਨ੍ਹਾਂ ਨੇ ਭੀੜ ਤੋਂ ਗੁਆਂਢੀਆਂ ਅਤੇ ਦੋਸਤਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਦਿੱਤੀਆਂ ਅਤੇ  ਭਾਰਤੀਆਂ ਨੇ ਆਪਣੇ ਸਾਥੀ ਨਾਗਰਿਕਾਂ ਦੀ ਰੱਖਿਆ ਲਈ ਉਨ੍ਹਾਂ ਦੇ ਪੂਜਾ ਸਥਾਨ ਖੋਲ੍ਹ ਦਿੱਤੇ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।