ਕਿਸਾਨ ਦੀ ਧੀ ਹਾਂ, ਕਿਸਾਨੀ ਅੰਦੋਲਨ ਦਾ ਸਮਰਥਨ ਕਰਨਾ ਮੇਰਾ ਫ਼ਰਜ਼ ਹੈ – ਰੁਪਿੰਦਰ ਹਾਂਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

- ਕਿਹਾ ਕਿਸਾਨੀ ਅੰਦੋਲਨ ਵਿੱਚ ਮੈਨੂੰ ਕਿਸਾਨ ਦੀ ਧੀ ਹੋਣ ਦੇ ਨਾਤੇ ਬਹੁਤ ਪਿਆਰ ਮਿਲਿਆ ਹੈ ।

Rupinder Handa

ਰੁਦਰੁਪੁਰ (ਉਤਰਾਖੰਡ ), ਸੈਸ਼ਵ ਨਾਗਰਾ:   ਉੱਤਰਾਖੰਡ ਦੇ ਰੁਦਰਪੁਰ ਵਿਚ ਕੀਤੀ ਜਾ ਰਹੀ ਕਿਸਾਨ ਪੰਚਾਇਤ ਵਿੱਚ ਪਹੁੰਚੀ ਪੰਜਾਬੀ ਗਾਇਕ ਭੁਪਿੰਦਰ ਹਾਂਡਾ ਨੇ ਕਿਹਾ ਕਿਸਾਨੀ ਅੰਦੋਲਨ ਦਾ ਸਮਰਥਨ ਕਰਕੇ ਮੈ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦੀ ਹਾਂ । ਰੁਪਿੰਦਰ ਹਾਂਡਾ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਮੈਨੂੰ ਕਿਸਾਨ ਦੀ ਧੀ ਹੋਣ ਦੇ ਨਾਤੇ ਬਹੁਤ ਪਿਆਰ ਮਿਲਿਆ ਹੈ । ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਬਿਗਾਨੇ ਲੋਕਾਂ ਦਾ ਨਹੀਂ ਸਗੋਂ ਸਾਡੇ ਆਪਣੇ ਹੀ ਕਿਸਾਨਾਂ ਦਾ ਹੈ ।