ਕੋਰੋਨਾ ਆਫ਼ਤ ਦੌਰਾਨ ਭਾਰਤ ’ਚ 40 ਅਰਬਪਤੀ ਜੁੜੇ, ਅਡਾਨੀ ਤੇ ਅੰਬਾਨੀ ਦੀ ਜਾਇਦਾਦ ਕਈ ਗੁਣਾ ਵਧੀ
ਜਦੋਂ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਹਹੇ ਸਨ, ਉਦੋਂ ਅੰਬਾਨੀ ਤੇ ਅਡਾਨੀ ਅਪਣੀ ਜਾਇਦਾਦ ਵਧਾ ਰਹੇ ਸਨ
Mukesh Ambani
ਮੁੰਬਈ : ਕੋਰੋਨਾ ਕਾਲ ਦਰਮਿਆਨ ਸਾਲ 2020 ਵਿਚ ਭਾਰਤ ਦੇ 40 ਉੱਦਮੀ ਅਰਬਪਤੀਆਂ ਦੀ ਸੂਚੀ ’ਚ ਜੁੜ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਭਾਰਤ ਦੇ ਕੁਲ 177 ਲੋਕ ਅਰਬਪਤੀਆਂ ਦੀ ਸੂਚੀ ’ਚ ਸ਼ਾਮਲ ਹਨ। ਇਕ ਰੀਪੋਰਟ ’ਚ ਮੰਗਲਵਾਰ ਨੂੰ ਇਹ ਦਸਿਆ ਗਿਆ ਹੈ। ਦੁਨੀਆ ਦੇ ਧਨੀ ਲੋਕਾਂ ਦੀ ਹੁਰੂਨ ਗਲੋਬਲ ਦੀ ਇਸ ਸੂਚੀ ’ਚ ਇਸ ਬਾਰੇ ਜਾਣਕਾਰੀ ਦਿਤੀ ਗਈ ਹੈ। ਇਸ ਸੂਚੀ ਵਿਚ ਕਿਹਾ ਗਿਆ ਹੈ ਕਿ ਸਾਲ 2020 ਵਿਚ ਜਿਥੇ ਦੁਨੀਆਂ ਭਰ ਦੇ ਲੋਕ ਮਹਾਂਮਾਰੀ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਸਨ ਉਥੇ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ ’ਚ ਪਹੁੰਚ ਗਏ ਹਨ।