BJP ਸਾਂਸਦ ਨੰਦ ਕੁਮਾਰ ਸਿੰਘ ਚੌਹਾਨ ਦੀ ਮੌਤ, ਪ੍ਰਧਾਨ ਮੰਤਰੀ ਤੇ ਹੋਰ ਨੇਤਾਵਾਂ ਨੇ ਸਾਂਝਾ ਕੀਤਾ ਦੁੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੀ ਰਾਤ ਉਨ੍ਹਾਂ ਦੀ ਕੋਰੋਨਾ ਮਹਾਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ। 

Nand Kumar Singh Chauhan

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਖੰਡਵਾ ਤੋਂ ਸਾਂਸਦ ਨੰਦ ਕੁਮਾਰ ਸਿੰਘ ਚੌਹਾਨ ਉਰਫ ਨੰਦੂ ਭੈਆ ਦਾ ਦਿੱਲੀ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਨੰਦ ਕੁਮਾਰ ਸਿੰਘ ਦਾ ਦਿੱਲੀ-ਐਨਸੀਆਰ ਸਥਿਤ ਮੇਦਾਂਤਾ ਹਸਪਤਾਲ ਵਿੱਚ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੀ ਰਾਤ ਉਨ੍ਹਾਂ ਦੀ ਕੋਰੋਨਾ ਮਹਾਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਵੀ ਲੋਕ ਸਭਾ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਨੰਦ ਕੁਮਾਰ ਸਿੰਘ ਨੂੰ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ 11 ਜਨਵਰੀ ਨੂੰ ਭੋਪਾਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹਾਲਾਤ ਵਿਗੜਣ ਮਗਰੋਂ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ। ਸਾਲ 2019 ਵਿੱਚ ਉਹ ਛੇਵੀਂ ਵਾਰ ਮੱਧ ਪ੍ਰਦੇਸ਼ ਦੇ ਖੰਡਵਾ ਲੋਕ ਸਭਾ ਤੋਂ ਸਾਂਸਦ ਚੁਣੇ ਗਏ ਸੀ।