ਮਿਸ ਇੰਡੀਆ ਦਿੱਲੀ 2019 ਮਾਨਸੀ ਸਹਿਗਲ ਆਮ ਆਦਮੀ ਪਾਰਟੀ ਵਿਚ ਹੋਈ ਸ਼ਾਮਿਲ
ਮੈਂ ਸਮਾਜ ਲਈ ਬਹੁਤ ਛੋਟੀ ਉਮਰ ਤੋਂ ਕੁਝ ਕਰਨਾ ਚਾਹੁੰਦੀ ਸੀ ਕਿਸੇ ਵੀ ਰਾਸ਼ਟਰ ਦੀ ਖੁਸ਼ਹਾਲੀ ਲਈ ਸਿਹਤ ਅਤੇ ਸਿੱਖਿਆ ਦੋਂ ਮੁਖ ਆਧਾਰ ਹਨ।
ਨਵੀਂ ਦਿੱਲੀ: ਮਿਸ ਇੰਡੀਆ ਦਿੱਲੀ 2019 ਰਹਿ ਚੁੱਕੀ ਮਾਨਸੀ ਸਹਿਗਲ ਨੇ ਮਾਡਲਿੰਗ ਤੋਂ ਬਾਅਦ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਮਾਨਸੀ ਬੀਤੇ ਦਿਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਮਾਨਸੀ ਸਹਿਗਲ ਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਿਲ ਹੋਈ।
ਇਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ 'ਚ ਰਾਜਨੀਤੀ ਨਾਲ ਜੁੜਨ ਅਤੇ ਲੋਕਾਂ ਦੀ ਸੇਵਾ ਕਰਨ ਦਾ ਵਿਸ਼ਵਾਸ ਜਗਾਉਂਦੇ ਹਨ। 'ਆਪ' ਦਾ ਪਰਵਾਰ ਵੱਧ ਰਿਹਾ ਹੈ। ਮਾਨਸੀ ਦਾ 'ਆਪ' ਪਰਵਾਰ ਵਿਚ ਸਵਾਗਤ ਕਰਦਾ ਹਾਂ। ਉਥੇ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਹਿਗਲ ਨੇ ਕਿਹਾ ਕਿ ਮੈਂ ਸਮਾਜ ਲਈ ਬਹੁਤ ਛੋਟੀ ਉਮਰ ਤੋਂ ਕੁਝ ਕਰਨਾ ਚਾਹੁੰਦੀ ਸੀ ਕਿਸੇ ਵੀ ਰਾਸ਼ਟਰ ਦੀ ਖੁਸ਼ਹਾਲੀ ਲਈ ਸਿਹਤ ਅਤੇ ਸਿੱਖਿਆ ਦੋਂ ਮੁਖ ਆਧਾਰ ਹਨ।