ਮਜਦੂਰਾਂ ’ਚ ਪਹੁੰਚੀ ਪ੍ਰਿਅੰਕਾ ਗਾਂਧੀ, ਸਿਰ ’ਤੇ ਟੋਕਰੀ ਬੰਨ੍ਹ ਤੋੜੀਆਂ ਚਾਹ ਦੀਆਂ ਪੱਤੀਆਂ
ਵਿਧਾਨ ਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਜਮਕੇ ਪਸੀਨਾ ਵਹਾ ਰਹੀਆਂ ਹਨ...
ਅਸਾਮ: ਵਿਧਾਨ ਸਭਾ ਚੋਣਾਂ ਦੇ ਲਈ ਰਾਜਨੀਤਿਕ ਪਾਰਟੀਆਂ ਜਮਕੇ ਪਸੀਨਾ ਵਹਾ ਰਹੀਆਂ ਹਨ। ਕਾਂਗਰਸ ਦੀ ਮੁੱਖ ਸੈਕਟਰੀ ਪ੍ਰਿਅੰਕਾ ਗਾਂਧੀ ਇਸ ਸਮੇਂ ਪ੍ਰਦੇਸ਼ ਦੇ ਦੌਰੇ ਉਤੇ ਹਨ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੀ ਹੈ। ਇਸ ਨੂੰ ਲੈ ਕੇ ਵਿਸ਼ਵਨਾਥ ਵਿਚ ਸਧਰੂ ਚਾਹ ਬਾਗ ਵਿਚ ਪਹੁੰਚੀ, ਜਿੱਥੇ ਉਨ੍ਹਾਂ ਨੇ ਮਜਦੂਰਾਂ ਨਾਲ ਗੱਲਬਾਤ ਕੀਤੀ ਹੈ। ਪ੍ਰਿਅੰਕਾ ਗਾਂਧੀ ਨੇ ਚਾਹ ਬਾਗ ਵਿਚ ਮਜਦੂਰਾਂ ਤੋਂ ਇਕ ਟੋਕਰੀ ਲਈ, ਜਿਸ ਵਿਚ ਚਾਹ ਦੀਆਂ ਪੱਤੀਆਂ ਤੋੜਕੇ ਪਾਈਆਂ ਜਾਂਦੀਆਂ ਹਨ।
ਉਨ੍ਹਾਂ ਨੇ ਸਿਰ ਉਤੇ ਟੋਕਰੀ ਬੰਨ ਕੇ ਚਾਹ ਵਾਲੇ ਕਿਸਾਨਾਂ ਦੀ ਤਰ੍ਹਾਂ ਚਾਹ ਦੀਆਂ ਪੱਤੀਆਂ ਤੋੜੀਆਂ। ਇਸ ਦੌਰਾਨ ਉਥੇ ਮੌਜੂਦ ਮਜਦੂਰ ਉਨ੍ਹਾਂ ਨੂੰ ਚਾਹ ਦੀਆਂ ਪੱਤੀਆਂ ਨੂੰ ਤੋੜਨ ਦਾ ਤਰੀਕਾ ਦੱਸ ਰਹੇ ਸਨ। ਇਸ ਤੋਂ ਪਹਿਲਾ ਸਧਰੂ ਬਾਗ ਵਿਚ ਮਜਦੂਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਤੁਹਾਡੇ ਡਰ ਅਤੇ ਸੁਪਨਿਆਂ ਨੂੰ ਸਮਝਾਉਣਾ ਸਾਡੀ ਤਰਜੀਹ ਹੈ।
ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਬੀਜੇਪੀ ਨੇਤਾ ਪੂਰੇ ਦੇਸ਼ ਵਿਚ ਘੁੰਮ-ਘੁੰਮ ਕੇ ਸੀਏਏ ਲਾਗੂ ਕਰਨ ਦੀ ਗੱਲ ਕਰ ਰਹੇ ਹਨ, ਪਰ ਅਸਾਮ ਵਿਚ ਆਉਂਦੀ ਹੀ ਉਹ ਇਸ ਉਤੇ ਚੁੱਪ ਕਰ ਜਾਂਦੇ ਹਨ। ਉਨ੍ਹਾਂ ਨੇ ਦਾਅਵੀ ਕੀਤਾ ਕਿ ਭਾਜਪਾ-ਆਰਐਸਐਸ ਦੀ ਵਿਚਾਰਧਾਰਾ ਅਜਿਹੀ ਹੈ ਕਿ ਜਿਸਨੂੰ ਇਸ ਰਾਜ ਦੀ ਸੰਸਕ੍ਰਿਤੀ ਪਹਿਚਾਣ ਅਤੇ ਇਸ ਨਾਲ ਜੁੜੇ ਲੋਕਾਂ ਦੀ ਫ਼ਿਕਰ ਨਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਵਿਚ ਆਏ ਤੇ ਅਸਾਮ ਚਾਹ ਉਤੇ ਹਮਲਾ ਹੋਣ ਦੀ ਗੱਲ ਕਹੀ, ਪਰ ਰਾਜ ਦੀ ਪਹਿਚਾਣ ਦਾ ਕੀ, ਜਿਸ ਉਤੇ ਮੋਦੀ ਸਰਕਾਰ ਦੀ ਨੀਤੀਆਂ ਦੇ ਚਲਦਿਆਂ ਹਮਲੇ ਹੋ ਰਹੇ ਹਨ। ਪ੍ਰਿਅੰਕਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਵਾਅਦਾ ਕੀਤਾ ਕਿ ਮੂਲ ਨਿਵਾਸੀਆਂ ਦੀ ਹਿਫ਼ਾਜਤ ਲਈ ਅਸਾਮ ਸਮਝੌਤੇ ਦੌਰਾਨ ਛੇ ਨੂੰ ਲਾਗੂ ਕੀਤਾ ਜਾਵੇਗਾ, ਪਰ ਅਜਿਹਾ ਨਹੀਂ ਕੀਤਾ ਗਿਆ।
ਕਾਂਗਰਸ ਨੇਤਾ ਨੇ ਕਿਹਾ, ਉਹ ਅਸਲੀਅਤ ਵਿਚ ਚਾਹ ਨੂੰ ਵੇਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਇਸ ਨਾਲ ਜੁੜੇ ਲੋਕਾਂ ਲਈ ਰੁਜਗਾਰ ਦੇ ਮੌਕੇ ਕਿਉਂ ਨਹੀਂ ਵਧਾਏ, ਜਾਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਅਨੁਸਾਰ ਉਨ੍ਹਾਂ ਦੀ ਘੱਟੋ ਘੱਟ ਦਿਹਾੜੀ ਕਿਉਂ ਨਹੀਂ ਵਧਾਈ?