ਪੰਜਾਬ ਦੇ ਨੌਜਵਾਨਾਂ ਨੇ ਮਨਾਲੀ ਬੱਸ ਡਰਾਈਵਰ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ, ਹਸਪਤਾਲ 'ਚ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਰਾਈਵਰ ਦੀ ਕੁੱਟਮਾਰ ਕਰਨ ਤੋਂ ਬਾਅਦ ਮਨਾਵੀ ਵੱਲ ਨੂੰ ਭੱਜੇ ਨੌਜਵਾਨ

PHOTO

 

 

ਮੰਡੀ: ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਗੁੰਡਾਗਰਦੀ ਕਰਦੇ ਹੋਏ ਇੱਕ ਬੱਸ ਡਰਾਈਵਰ ਨੂੰ ਲੋਹੇ ਦੀ ਰਾਡ ਨਾਲ ਕੁੱਟਿਆ। ਵੀਰਵਾਰ ਨੂੰ ਪੰਡੋਹ ਨੇੜੇ 8 ਮੀਲ ਦੀ ਦੂਰੀ 'ਤੇ ਨਾਸ਼ਤਾ ਕਰਨ ਲਈ ਰੁਕੀ ਟੂਰਿਸਟ ਬੱਸ ਨਾਲ ਪੰਜਾਬ ਨੰਬਰ ਦੀ ਗੱਡੀ ਸਵਾਰ ਕੁਝ ਵਿਅਕਤੀਆਂ ਨੇ ਦੁਰਵਿਵਹਾਰ ਕੀਤਾ। ਜਦੋਂ ਬੱਸ ਡਰਾਈਵਰ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਬੱਸ ਡਰਾਈਵਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਪਤਨੀ ਨਾਲ ਚਲਦੇ ਵਿਵਾਦ ਵਿਚਾਲੇ ਨਵਾਜ਼ੂਦੀਨ ਸਿੱਦੀਕੀ ਨੇ ਭਰਾਵਾਂ ਨਾਂ ਕੀਤੀ ਕਰੋੜਾਂ ਦੀ ਜਾਇਦਾਦ

ਜ਼ਖਮੀ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਜ਼ੋਨਲ ਹਸਪਤਾਲ ਪਹੁੰਚਾਇਆ ਗਿਆ। ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮਾਂ ਨੂੰ ਫੜਨ ਲਈ ਮੰਡੀ ਤੋਂ ਮਨਾਲੀ ਵੱਲ ਨਾਕਾਬੰਦੀ ਕਰ ਦਿੱਤੀ। ਮੁਲਜ਼ਮ ਮਨਾਲੀ ਵੱਲ ਭੱਜ ਗਏ ਹਨ। ਜ਼ਖਮੀ ਨੌਜਵਾਨ ਦੀ ਪਛਾਣ ਬੱਸ ਡਰਾਈਵਰ ਅਮਨ ਵਜੋਂ ਹੋਈ ਹੈ, ਜੋ ਕੁੱਲੂ ਦੇ ਭੁੰਤਰ ਦਾ ਰਹਿਣ ਵਾਲਾ ਹੈ।

ਅਮਨ ਨੇ ਦੱਸਿਆ ਕਿ ਉਹ ਸੈਲਾਨੀਆਂ ਨੂੰ ਦਿੱਲੀ ਤੋਂ ਮਨਾਲੀ ਲੈ ਕੇ ਜਾ ਰਿਹਾ ਸੀ। 8 ਮੀਲ ਵਿੱਚ ਨਾਸ਼ਤਾ ਕਰਨ ਤੋਂ ਬਾਅਦ ਬੱਸ ਕੁੱਲੂ ਲਈ ਰਵਾਨਾ ਹੋਣ ਲੱਗੀ। ਇਸ ਦੌਰਾਨ ਪੰਜਾਬ ਨੰਬਰ ਦੀ ਕਾਰ ਸਵਾਰ ਨੌਜਵਾਨਾਂ ਨੇ ਸਵਾਰੀਆਂ ਨਾਲ ਬਦਸਲੂਕੀ ਕਰ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮੇਰੇ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਕ ਲੜਕੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ।