Kolkata News : ਖੱਬੇਪੱਖੀ ਅਤੇ ਉਦਾਰਵਾਦੀ ਹਿੰਦੂਆਂ ਲਈ ਸੱਭ ਤੋਂ ਵੱਡਾ ਖਤਰਾ: ਹਿਮੰਤ ਬਿਸਵਾ ਸਰਮਾ
Kolkata News : ਕਿਹਾ, ਮੁਸਲਮਾਨ ਜਾਂ ਈਸਾਈ ਕਦੇ ਵੀ ਹਿੰਦੂਆਂ ਲਈ ਖਤਰਾ ਨਹੀਂ,ਹਿੰਦੂਆਂ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਅਪਣੇ ਹੀ ਸਮਾਜ ਨਾਲ ਸਬੰਧਤ ਦਸਿਆ
Kolkata News in Punjabi : ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਖੱਬੇਪੱਖੀ ਅਤੇ ਉਦਾਰਵਾਦੀ ਹਿੰਦੂਆਂ ਲਈ ਸੱਭ ਤੋਂ ਵੱਡਾ ਖਤਰਾ ਹਨ। ਸਰਮਾ ਨੇ ਦਾਅਵਾ ਕੀਤਾ ਕਿ ਮੁਸਲਮਾਨ ਜਾਂ ਈਸਾਈ ਕਦੇ ਵੀ ਹਿੰਦੂਆਂ ਲਈ ਖਤਰਾ ਨਹੀਂ ਹਨ, ਪਰ ਜੋ ਹਿੰਦੂਆਂ ਨੂੰ ਕਮਜ਼ੋਰ ਕਰਦੇ ਹਨ ਉਹ ਅਪਣੇ ਸਮਾਜ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਖੱਬੇਪੱਖੀ ਅਤੇ ਉਦਾਰਵਾਦੀ ਹਿੰਦੂਆਂ ਲਈ ਸੱਭ ਤੋਂ ਵੱਡਾ ਖਤਰਾ ਹਨ।’’ ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ’ਚ ਹਿੰਦੂਆਂ ਨੂੰ ਕਮਜ਼ੋਰ ਕਰਨ ਦਾ ਰੁਝਾਨ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਖੱਬੇਪੱਖੀ ਅਤੇ ਉਦਾਰਵਾਦੀਆਂ ਤੋਂ ਵਿਰਾਸਤ ’ਚ ਮਿਲਿਆ ਹੈ।
ਸ਼ਰਮਾ ਨੇ ਕਿਹਾ, ‘‘ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਭਾਰਤ ਦੀ ਸਭਿਅਤਾ 5,000 ਸਾਲ ਤੋਂ ਵੱਧ ਪੁਰਾਣੀ ਹੈ ਅਤੇ ਇਹ 1947 ਵਿਚ ਦੇਸ਼ ਦੀ ਆਜ਼ਾਦੀ ਨਾਲ ਸ਼ੁਰੂ ਨਹੀਂ ਹੋਈ ਸੀ। ਭਾਰਤ ਸੁਭਾਵਕ ਤੌਰ ’ਤੇ ਧਰਮ ਨਿਰਪੱਖ ਰਾਸ਼ਟਰ ਹੈ ਅਤੇ ਕਿਸੇ ਨੂੰ ਵੀ ਇਸ ਨੂੰ ਸਹਿਣਸ਼ੀਲਤਾ ਅਤੇ ਭਾਈਚਾਰੇ ਦੇ ਗੁਣ ਸਿਖਾਉਣ ਦੀ ਜ਼ਰੂਰਤ ਨਹੀਂ ਹੈ।’’ ਉਨ੍ਹਾਂ ਨੇ ਅਪਣੇ ‘ਐਕਸ’ ਹੈਂਡਲ ’ਤੇ ਅਪਣੇ ਸਬੰਧਤ ਵੀਡੀਉ ਸਾਂਝੀ ਕੀਤੀ।
ਉਨ੍ਹਾਂ ਕਿਹਾ, ‘‘ਜੇਕਰ ਰਾਹੁਲ ਗਾਂਧੀ ਜਾਂ ਮਮਤਾ ਬੈਨਰਜੀ ਸੋਚਦੇ ਹਨ ਕਿ ਹਿੰਦੂਆਂ ਦੀ ਹੋਂਦ ਖਤਮ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੂ ਹਮੇਸ਼ਾ ਮੌਜੂਦ ਰਹਿਣਗੇ।’’
(For more news apart from Biggest threat to leftist and liberal Hindus: Himant Biswa Sarma News in Punjabi, stay tuned to Rozana Spokesman)