UNESCO report on Global Education: ਦੁਨੀਆਂ ਦੀ 40 ਫ਼ੀ ਸਦੀ ਆਬਾਦੀ ਅਪਣੀ ਭਾਸ਼ਾ ’ਚ ਸਿਖਿਆ ਹਾਸਲ ਕਰਨ ’ਚ ਅਸਮਰੱਥ

ਏਜੰਸੀ

ਖ਼ਬਰਾਂ, ਰਾਸ਼ਟਰੀ

UNESCO report on Global Education: ਘੱਟ ਤੇ ਮੱਧ-ਆਮਦਨ ਵਾਲੇ ਦੇਸ਼ਾਂ ’ਚ 90 ਪ੍ਰਤੀਸ਼ਤ ਤੱਕ ਪਹੁੰਚ ਜਾਂਦਾ ਹੈ ਇਹ ਅੰਕੜਾ 

UNESCO report on Global Education: 40 percent of the world's population unable to access education in their own language

 

UNESCO report on Global Education: ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ (ਜੀਈਐਮ) ਟੀਮ ਦੇ ਅਨੁਸਾਰ, ਵਿਸ਼ਵ ਦੀ 40 ਪ੍ਰਤੀਸ਼ਤ ਆਬਾਦੀ ਕੋਲ ਉਸ ਭਾਸ਼ਾ ਵਿੱਚ ਸਿੱਖਿਆ ਹਾਲਸ ਕਰਨ ਦੀ ਸੁਵਿਧਾ ਨਹੀਂ, ਜਿਸ ਨੂੰ ਉਹ ਬੋਲਦੇ ਜਾਂ ਸਮਝਦੇ ਹਨ। ਵੱਖ-ਵੱਖ ਦੇਸ਼ਾਂ ਵਿੱਚ ਘਰੇਲੂ ਭਾਸ਼ਾ ਦੀ ਭੂਮਿਕਾ ਬਾਰੇ ਸਮਝ ਵਧਣ ਦੇ ਬਾਵਜੂਦ, ਨੀਤੀਗਤ ਪਹਿਲਕਦਮੀਆਂ ਸੀਮਤ ਬਣੀਆਂ ਹੋਈਆਂ ਹਨ।

ਟੀਮ ਦੇ ਅਨੁਸਾਰ, ਇਸ ਮਾਮਲੇ ਵਿੱਚ ਘਰੇਲੂ ਭਾਸ਼ਾਵਾਂ ਦੀ ਵਰਤੋਂ ਕਰਨ ਦੀ ਅਧਿਆਪਕਾਂ ਦੀ ਸੀਮਤ ਯੋਗਤਾ, ਘਰੇਲੂ ਭਾਸ਼ਾਵਾਂ ’ਚ ਪਾਠ ਸਮੱਗਰੀ ਦੀ ਉਪਲਬਧਤਾ ਨਾ ਹੋਣਾ ਅਤੇ ਭਾਈਚਾਰਕ ਵਿਰੋਧ ਵਰਗੀਆਂ ਕੁੱਝ ਚੁਨੌਤੀਆਂ ਸ਼ਾਮਲ ਹਨ। ਕੁਝ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਇਹ ਅੰਕੜਾ 90 ਪ੍ਰਤੀਸ਼ਤ ਤੱਕ ਹੈ। ਜੀਈਐਮ ਦੇ ਅਧਿਕਾਰੀਆਂ ਨੇ ਕਿਹਾ ਕਿ 25 ਕਰੋੜ ਤੋਂ ਵੱਧ ਸਿਖਿਆਰਥੀ ਇਸ ਨਾਲ ਪ੍ਰਭਾਵਤ ਹਨ। ਉਨ੍ਹਾਂ ਰਾਸ਼ਟਰਾਂ ਨੂੰ ਬਹੁ-ਭਾਸ਼ਾਈ ਸਿੱਖਿਆ ਨੀਤੀਆਂ ਅਤੇ ਤੌਰ ਤਰੀਕੇ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ, ਜਿਸਦਾ ਉਦੇਸ਼ ਸਾਰੇ ਸਿਖਿਆਰਥੀਆਂ ਨੂੰ ਲਾਭ ਪਹੁੰਚਾਉਣ ਵਾਲੀ ਵਿਦਿਅਕ ਪ੍ਰਣਾਲੀ ਬਣਾਉਣਾ ਹੈ।

ਟੀਮ ਨੇ ‘‘ਭਾਸ਼ਾ ਮਾਮਲੇ: ਬਹੁ-ਭਾਸ਼ਾਈ ਸਿੱਖਿਆ ’ਤੇ ਗਲੋਬਲ ਗਾਈਡੈਂਸ’’ ਨਾਂ ਦੀ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਵਾਸ ਵਧਣ ਦੇ ਨਾਲ ਨਾਲ ਭਾਸ਼ਾਈ ਵਿਭਿੰਨਤਾ ਇੱਕ ਗਲੋਬਲ ਹਕੀਕਤ ਬਣਦੀ ਜਾ ਰਹੀ ਹੈ ਅਤੇ ਵੱਖ-ਵੱਖ ਭਾਸ਼ਾਈ ਪਿਛੋਕੜ ਵਾਲੇ ਸਿਖਿਆਰਥੀਆਂ ਵਾਲੇ ਕਲਾਸਰੂਮ ਵਧੇਰੇ ਆਮ ਹੋ ਜਾਂਦੇ ਜਾ ਰਹੇ ਹਨ। 3.1 ਕਰੋੜ ਤੋਂ ਵੱਧ ਵਿਸਥਾਪਿਤ ਨੌਜਵਾਨ ਸਿੱਖਿਆ ਵਿੱਚ ਭਾਸ਼ਾ ਸਬੰਧੀ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ। ਇਹ ਰਿਪੋਰਟ 25ਵੇਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਮੌਕੇ ’ਤੇ ਤਿਆਰ ਕੀਤੀ ਗਈ ਹੈ। ਇਸ ਮੌਕੇ ਮਾਂ-ਬੋਲੀਆਂ ਦੀ ਸੰਭਾਲ ਅਤੇ ਪ੍ਰਫੁੱਲਤ ਕਰਨ ਲਈ ਕੀਤੇ ਗਏ ਸਮਰਪਿਤ ਯਤਨਾਂ ਦਾ ਜਸ਼ਨ ਮਨਾਇਆ ਗਿਆ।

ਜੀਈਐਮ ਟੀਮ ਦੇ ਇੱਕ ਸੀਨੀਅਰ ਮੈਂਬਰ ਨੇ ਦੱਸਿਆ, ‘‘ਅੱਜ ਵਿਸ਼ਵ ਪੱਧਰ ’ਤੇ 40 ਫ਼ੀ ਸਦੀ ਲੋਕ ਉਸ ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਨਹੀਂ ਕਰ ਪਾ ਰਹੇ ਹਨ ਜਿਸ ਵਿਚ ਉਹ ਚੰਗੀ ਤਰ੍ਹਾਂ ਬੋਲਦੇ ਅਤੇ ਸਮਝਦੇ ਹਨ। ਕੁਝ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਇਹ ਅੰਕੜਾ 90 ਫ਼ੀ ਸਦੀ ਤੱਕ ਪਹੁੰਚ ਜਾਂਦਾ ਹੈ। ਇਸ ਨਾਲ ਇਕ ਅਰਬ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹਨ।’’

(For more news apart from Unesco Latest News, stay tuned to Rozana Spokesman)