ਆਂਧਰਾ ਪ੍ਰਦੇਸ਼ ਦੀ ਪਟਾਕਾ ਫੈਕਟਰੀ ’ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ 22 ਹੋਈ
28 ਫ਼ਰਵਰੀ ਨੂੰ ਕਾਕੀਨਾਡਾ ਜ਼ਿਲ੍ਹੇ ਦੇ ਵੇਟਲਾਪਾਲੇਮ ਪਿੰਡ ’ਚ ਲਾਇਸੰਸਸ਼ੁਦਾ ਪਟਾਕਾ ਬਣਾਉਣ ਵਾਲੀ ਇਕਾਈ ’ਚ ਹੋਇਆ ਸੀ ਧਮਾਕਾ
Death toll in Andhra Pradesh firecracker factory blast rises to 22
ਵੇਟਲਾਪਾਲੇਮ : ਵੇਟਲਾਪਾਲੇਮ ’ਚ ਸਨਿਚਰਵਾਰ ਨੂੰ ਪਟਾਕਾ ਫੈਕਟਰੀ ’ਚ ਹੋਏ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਇਕ ਜ਼ਿਲ੍ਹਾ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਕਾਕੀਨਾਡਾ ਦੇ ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ (ਡੀ.ਐਮ. ਅਤੇ ਐਚ.ਓ.) ਜੇ. ਨਰਸਿਮਹਾ ਨਾਇਕ ਨੇ ਦਸਿਆ ਕਿ ਐਤਵਾਰ ਰਾਤ 9 ਵਜੇ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ।
ਦੱਸਣਯੋਗ ਹੈ ਕਿ 28 ਫ਼ਰਵਰੀ ਨੂੰ ਕਾਕੀਨਾਡਾ ਜ਼ਿਲ੍ਹੇ ਦੇ ਵੇਟਲਾਪਾਲੇਮ ਪਿੰਡ ’ਚ ਲਾਇਸੰਸਸ਼ੁਦਾ ਪਟਾਕਾ ਬਣਾਉਣ ਵਾਲੀ ਇਕਾਈ ’ਚ ਹੋਏ ਧਮਾਕੇ ’ਚ 9 ਔਰਤਾਂ ਸਮੇਤ 20 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਮੇਂ ਚਾਰ ਤੋਂ ਪੰਜ ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਵਿਚੋਂ ਕੁੱਝ 90 ਫੀ ਸਦੀ ਤਕ ਝੁਲਸ ਗਏ ਹਨ। (ਪੀਟੀਆਈ)