ਕੀ ਮੇਰੇ ਤੋਂ ਸਿਵਾਏ ਪਾਕਿ ਵਿਚ ਸਾਰੇ ਈਮਾਨਦਾਰ ਹਨ? : ਨਵਾਜ਼ ਸ਼ਰੀਫ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਬੇਈਮਾਨੀ ਕਾਰਨ ਅਯੋਗ ਠਹਿਰਾਏ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸਵਾਲ ਕੀਤਾ ਹੈ ਕਿ ਕੀ ਉਨ੍ਹਾਂ ਤੋਂ ਸਿਵਾਏ ਮੁਲਕ ਵਿਚ...

Nawaz Sharif


ਇਸਲਾਮਾਬਦ, 30 ਜੁਲਾਈ : ਪਾਕਿਸਤਾਨ ਦੀ ਸੁਪਰੀਮ ਕੋਰਟ ਵਲੋਂ ਬੇਈਮਾਨੀ ਕਾਰਨ ਅਯੋਗ ਠਹਿਰਾਏ ਗਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸਵਾਲ ਕੀਤਾ ਹੈ ਕਿ ਕੀ ਉਨ੍ਹਾਂ ਤੋਂ ਸਿਵਾਏ ਮੁਲਕ ਵਿਚ ਸਾਰੇ ਲੋਕ ਨੇਕ ਅਤੇ ਈਮਾਨਦਾਰ ਹਨ?
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਸ਼ਰੀਫ਼ ਨੇ ਕਿਹਾ, ''ਤੁਹਾਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਤੁਹਾਡੇ ਆਗੂ ਦੇ ਮੱਥੇ 'ਤੇ ਭ੍ਰਿਸ਼ਟਾਚਰ ਦਾ ਦਾਗ਼ ਨਹੀਂ ਹੈ। ਮੈਨੂੰ ਖ਼ੁਦ ਇਸ ਗੱਲ 'ਤੇ ਮਾਣ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੈਨੂੰ ਅਯੋਗ ਨਹੀਂ ਠਹਿਰਾਇਆ ਗਿਆ।'' ਉਨ੍ਹਾਂ ਦਾਅਵਾ ਕੀਤਾ, ''ਮੈਂ ਕਦੇ ਵੀ ਅਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਇਕ ਪੈਸਾ ਵੀ ਰਿਸ਼ਵਤ ਜਾਂ ਕਮਿਸ਼ਨ ਦੇ ਰੂਪ ਵਿਚ ਨਹੀਂ ਲਿਆ।'' ਉਨ੍ਹਾਂ ਅੱਗੇ ਕਿਹਾ, ''ਜਦੋਂ ਮੈਂ ਕਦੇ ਤਨਖ਼ਾਹ ਹੀ ਨਹੀਂ ਲਈ ਤਾਂ ਆਮਦਨ ਦਾ ਐਲਾਨ ਕਿਵੇਂ ਕਰਦਾ?'' ਸ਼ਰੀਫ਼ ਨੇ ਸਵਾਲੀਆ ਲਹਿਜੇ ਵਿਚ ਕਿਹਾ, ''ਜਦੋਂ ਤੁਸੀਂ ਕੋਈ ਚੀਜ਼ ਪ੍ਰਵਾਨ ਕਰਦੇ ਹੋ ਤਾਂ ਸਮੱਸਿਆ ਹੁੰਦੀ ਹੈ ਅਤੇ ਜਦੋਂ ਕੋਈ ਚੀਜ਼ ਪ੍ਰਵਾਨ ਨਹੀਂ ਕਰਦੇ ਤਾਂ ਵੀ ਸਮੱਸਿਆ ਹੁੰਦੀ ਹੈ। ਕੀ ਸਿਰਫ਼ ਮੇਰੇ ਪਰਵਾਰ ਨੂੰ ਹੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ?''        (ਏਜੰਸੀ)