ਸੜਕ ਹਾਦਸਿਆਂ ਵਿਚ ਹਰ ਸਾਲ ਡੇਢ ਲੱਖ ਲੋਕ ਮਰਦੇ ਹਨ : ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਹਰ ਸਾਲ ਚਾਲ ਲੱਖ ਦੇ ਕਰੀਬ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਜਾਣਕਾਰੀ ਅੱਜ ਲੋਕ ਸਭਾ ਵਿਚ ਦਿਤੀ ਗਈ

Accident

ਨਵੀਂ ਦਿੱਲੀ, 27 ਜੁਲਾਈ : ਦੇਸ਼ ਵਿਚ ਹਰ ਸਾਲ ਚਾਲ ਲੱਖ ਦੇ ਕਰੀਬ ਸੜਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿਚ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਜਾਣਕਾਰੀ ਅੱਜ ਲੋਕ ਸਭਾ ਵਿਚ ਦਿਤੀ ਗਈ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਦੌਰਾਨ ਹਾਦਸਿਆਂ ਵਿਚ ਚਾਰ ਫ਼ੀ ਸਦੀ ਵਾਧਾ ਦਰਜ ਕੀਤਾ ਗਿਆ  ਹੈ ਜਦਕਿ ਦੇਸ਼ ਵਿਚ ਆਟੋਮੋਬਾਈਲ ਸੈਕਟਰ ਦੀ ਵਾਧਾ ਦਰ ਸਾਲਾਨਾ 22 ਫ਼ੀ ਸਦੀ ਹੈ। ਇਕ ਸਵਾਲ ਦੇ ਲਿਖਤੀ ਜਵਾਬ ਵਿਚ ਉਨ੍ਹਾਂ ਕਿਹਾ, ''ਦੇਸ਼ ਵਿਚ ਸੜਕਾਂ 'ਤੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਦੇ ਯਤਨ ਕੀਤੇ ਗਏ ਹਨ ਤਾਕਿ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਅੱਧੀ ਕੀਤੀ ਜਾ ਸਕੇ।''
ਗਡਕਰੀ ਨੇ ਦਸਿਆ ਕਿ ਦੇਸ਼ ਵਿਚ 30 ਫ਼ੀ ਸਦੀ ਡਰਾਈਵਿੰਗ ਲਾਇਸੰਸ ਫ਼ਰਜ਼ੀ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਮੰਤਰਾਲੇ ਨੇ ਦੇਸ਼ ਵਿਚਲੇ ਪੁਲਾਂ ਦਾ ਸਰਵੇਖਣ ਕਰਵਾਇਆ ਹੈ ਅਤੇ 21 ਜੁਲਾਈ ਤਕ 1.62 ਲੱਖ ਪੁਲਾਂ ਵਿਚੋਂ 147 ਬੇਹੱਦ ਮਾੜੀ ਹਾਲਤ ਵਿਚ ਮਿਲੇ। ਉਨ੍ਹਾਂ ਕਿਹਾ ਕਿ 50 ਪੁਲ 100 ਤੋਂ ਵੀ ਪੁਰਾਣੇ ਹਨ ਜਦਕਿ 1628 ਪੁਲਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ। (ਪੀਟੀਆਈ)