'ਉੱਚਾ ਦਰ' ਮੁਕੰਮਲ ਕਰਵਾਉਣ ਲਈ ਚਾਰ ਲੱਖ ਦਿਤੇ ਸਾਬਕਾ ਫ਼ੌਜੀ ਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦੇ ਸਰਪ੍ਰਸਤ ਮੈਂਬਰ, ਸਾਬਕਾ ਫ਼ੌਜੀ ਤੇ ਸਾਬਕਾ ਸਾਰਜੈਂਟ ਸ. ਮੋਹਨ ਸਿੰਘ ਨੇ ਸਾਬਕਾ ਫ਼ੌਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ 'ਉੱਚਾ ਦਰ' ਦੀ

ex soldier

ਚੰਡੀਗੜ੍ਹ, 29 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : 'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਦੇ ਸਰਪ੍ਰਸਤ ਮੈਂਬਰ, ਸਾਬਕਾ ਫ਼ੌਜੀ ਤੇ ਸਾਬਕਾ ਸਾਰਜੈਂਟ ਸ. ਮੋਹਨ ਸਿੰਘ ਨੇ ਸਾਬਕਾ ਫ਼ੌਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ 'ਉੱਚਾ ਦਰ' ਦੀ ਉਸਾਰੀ ਛੇਤੀ ਤੋਂ ਛੇਤੀ ਮੁਕੰਮਲ ਕਰਵਾਉਣ ਲਈ ਅਪਣੀ ਪੈਨਸ਼ਨ ਵਿਚੋਂ ਦਸਵੰਧ ਕੱਢ ਕੇ ਵਿੱਤੀ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਇਸ ਮਹਾਨ ਅਜੂਬੇ ਦਾ ਨਿਰਮਾਣ ਸਿਰੇ ਚਾੜ੍ਹਨ ਲਈ ਸਾਬਕਾ ਫ਼ੌਜੀ ਵਧ-ਚੜ੍ਹ ਕੇ ਅੱਗੇ ਆਉਣ ਅਤੇ ਦਿਲ ਖੋਲ੍ਹ ਕੇ ਵਿੱਤੀ ਸਹਾਇਤਾ ਕਰਨ।  ਸ. ਮੋਹਨ ਸਿੰਘ ਜਿਹੜੇ 'ਰੋਜ਼ਾਨਾ ਸਪੋਕਸਮੈਨ' ਦੀ ਸ਼ੁਰੂਆਤ ਤੋਂ ਹੀ ਇਸ ਦੇ ਪੱਕੇ ਪਾਠਕ ਹਨ, ਨੇ ਅਖ਼ਬਾਰ ਦੇ ਮੋਹਾਲੀ ਵਾਲੇ ਦਫ਼ਤਰ ਵਿਚ ਉਚੇਚੇ ਤੌਰ 'ਤੇ ਪਹੁੰਚ ਕੇ 'ਉੱਚਾ ਦਰ' ਦੇ ਮੁੱਖ ਗੇਟ ਦੀ ਉਸਾਰੀ ਵਾਸਤੇ ਅਪਣੀ ਨੇਕ ਕਮਾਈ ਵਿਚੋਂ ਚਾਰ ਲੱਖ ਰੁਪਏ ਦਾ ਯੋਗਦਾਨ ਪਾਇਆ। ਉਨ੍ਹਾਂ 'ਰੋਜ਼ਾਨਾ ਸਪੋਕਸਮੈਨ' ਦੇ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਨੂੰ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ। ਸ. ਮੋਹਨ ਸਿੰਘ ਨੇ ਕਿਹਾ, 'ਸਾਡੇ ਲਈ ਫ਼ਖ਼ਰ ਵਾਲੀ ਗੱਲ ਹੈ ਕਿ ਬਾਬੇ ਨਾਨਕ ਦੇ ਨਾਮ 'ਤੇ ਮਹਾਨ ਅਜੂਬਾ ਸਾਡੇ ਸਮਿਆਂ ਵਿਚ ਉਸਾਰਿਆ ਜਾ ਰਿਹਾ ਹੈ। ਇਸ ਲਈ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਦੀ ਉਸਾਰੀ ਪੂਰੀ ਕਰਵਾਉਣ ਲਈ ਵੱਧ ਤੋਂ ਵੱਧ ਵਿੱਤੀ ਯੋਗਦਾਨ ਪਾਉਣ। ਸ. ਮੋਹਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਨ੍ਹਾਂ ਦਾ ਮੋਬਾਈਲ ਨੰਬਰ 98141 50352 ਛਾਪਿਆ ਜਾਵੇ ਤਾਕਿ 'ਉੱਚਾ ਦਰ' ਬਾਰੇ ਜਾਣਕਾਰੀ ਲੈਣ ਅਤੇ ਉਸਾਰੀ 'ਚ ਹਿੱਸਾ ਪਾਉਣ ਦੇ ਚਾਹਵਾਨ ਖ਼ਾਸਕਰ ਸਾਬਕਾ ਫ਼ੌਜੀ ਉਨ੍ਹਾਂ ਨਾਲ ਸੰਪਰਕ ਕਰ ਸਕਣ।