ਧਰਮਨਿਰਪੱਖਤਾ ਦਾ ਹਮਾਇਤੀ ਹਾਂ, ਸੰਪਤੀ ਇਕੱਠੀ ਕਰਨ ਵਾਲਿਆਂ ਦਾ ਸਾਥ ਨਹੀਂ ਦੇ ਸਕਦਾ : ਨਿਤੀਸ਼ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ਉਹ ਧਰਮਨਿਰਪੱਖਤਾ ਤੇ ਪਾਰਦਰਸ਼ਤਾ ਦੇ ਹਮਾਇਤੀ ਹਨ ਅਤੇ

Nitish Kumar

 

ਪਟਨਾ, 28 ਜੁਲਾਈ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਅੱਜ ਕਿਹਾ ਕਿ ਉਹ ਧਰਮਨਿਰਪੱਖਤਾ ਤੇ ਪਾਰਦਰਸ਼ਤਾ ਦੇ ਹਮਾਇਤੀ ਹਨ ਅਤੇ ਸੰਪਤੀ ਇਕੱਠੀ ਕਰਨ ਲਈ ਸਿਆਸਤ ਕਰਨ ਵਾਲਿਆਂ ਦਾ ਸਾਥ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਧਰਮਨਿਰਪੱਖਤਾ ਸ਼ਬਦ ਦੀ ਵਰਤੋਂ ਭ੍ਰਿਸ਼ਟਾਚਾਰ 'ਤੇ ਪਰਦਾ ਪਾਉਣ ਲਈ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ, ''ਬਿਹਾਰ ਦੇ ਲੋਕਾਂ ਨੇ ਜੋ ਫ਼ਤਵਾ ਦਿਤਾ ਹੈ ਉਹ ਕੰਮ ਕਰਨ ਅਤੇ ਪਾਰਦਰਸ਼ਤਾ ਲਈ ਹੈ। ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ। ਅਸੀ ਗਠਜੋੜ ਧਰਮ ਦੀ ਪਾਲਣਾ ਕਰਦਿਆਂ ਹਰ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਇਕ ਪਾਰਟੀ (ਰਾਸ਼ਟਰੀ ਜਨਤਾ ਦਲ) ਨੇ ਗਠਜੋੜ ਧਰਮ ਦੇ ਉਲਟ ਪਤਾ ਨਹੀਂ ਕਿੰਨੇ ਹੀ ਬਿਆਨ ਦਿਤੇ। ਮੈਂ ਸੱਭ ਕੁੱਝ ਬਰਦਾਸ਼ਤ ਕੀਤਾ।''
ਨਿਤੀਸ਼ ਨੇ ਕਿਹਾ, ''ਮੇਰਾ ਫ਼ਰਜ਼ ਲੋਕਾਂ ਦੀ ਸੇਵਾ ਕਰਨਾ ਹੈ ਨਾ ਕਿ ਇਕ ਪਰਵਾਰ (ਲਾਲੂ ਪਰਵਾਰ) ਦੀ ਸੇਵਾ ਕਰਨਾ। ਇਹ ਰਾਜ ਮੇਵੇ ਛਕਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਮਿਲਦਾ ਹੈ ਅਤੇ ਹਾਲਾਤ ਅਜਿਹੇ ਬਣ ਗਏ ਸਨ ਕਿ ਮੇਰੇ ਲਈ ਬਚਾਅ ਕਰਨਾ ਮੁਸ਼ਕਲ ਹੋ ਗਿਆ ਸੀ। ਜਦੋਂ ਮੈਂ ਮਹਿਸੂਸ ਕੀਤਾ ਕਿ ਹੁਣ ਅੱਗੇ ਵਧਣਾ ਸੰਭਵ ਨਹੀਂ ਹੈ ਤਾਂ ਅਸੀ ਅਪਣੇ-ਆਪ ਨੂੰ ਵੱਖ ਕਰ ਲਿਆ। ਅਸੀ ਜੋ ਵੀ ਫ਼ੈਸਲਾ ਲਿਆ, ਉਹ ਬਿਹਾਰ ਦੇ ਹਿਤ ਵਿਚ ਹੈ।'' ਉਨ੍ਹਾਂ ਕਿਹਾ ਕਿ ਬਿਹਾਰ ਦੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਜਨਤਾ ਦਲ-ਯੂ ਨੇ ਲਿਆ ਹੈ।                (ਪੀਟੀਆਈ)