ਜੇਲ ਅਧਿਕਾਰੀਆਂ ਨੂੰ ਸਿਰਫ਼ ਦੋ ਮਹੀਨੇ ਵਿਚ ਸੰਜੇ ਦੱਤ ਕਿਵੇਂ ਚੰਗਾ ਲੱਗਣ ਲਗਿਆ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਅੱਜ ਸਵਾਲ ਕੀਤਾ ਕਿ 1993 ਦੇ ਲੜੀਵਾਰ ਬੰਬ ਧਮਾਕਿਆਂ ਨਾਲ ਸਬੰਧਤ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਫ਼ਿਲਮ ਅਦਾਕਾਰ ਸੰਜੇ ਦੱਤ..

Sanjay Dutt

ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਕੀਤਾ ਸਵਾਲ
ਮੁੰਬਈ, 27 ਜੁਲਾਈ : ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਅੱਜ ਸਵਾਲ ਕੀਤਾ ਕਿ 1993 ਦੇ ਲੜੀਵਾਰ ਬੰਬ ਧਮਾਕਿਆਂ ਨਾਲ ਸਬੰਧਤ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਫ਼ਿਲਮ ਅਦਾਕਾਰ ਸੰਜੇ ਦੱਤ ਅਪਣੀ ਪੰਜ ਸਾਲ ਦੀ ਸਜ਼ਾ ਦੇ ਪਹਿਲੇ ਦੋ ਮਹੀਨਿਆਂ ਵਿਚ ਹੀ ਅਧਿਕਾਰੀਆਂ ਨੂੰ ਚੰਗਾ ਕਿਵੇਂ ਲੱਗਣ ਲਗਿਆ? ਅਦਾਲਤ ਨੇ ਇਹ ਵੀ ਜਾਣਨਾ ਚਾਹਿਆ ਗਿਆ ਇਕ ਦੋਸ਼ੀ ਦੇ ਚੰਗੇ ਕਿਰਦਾਰ ਅਤੇ ਵਤੀਰੇ ਦਾ ਕਿਵੇਂ ਪਤਾ ਲਗਾਇਆ ਜਾਂਦਾ ਹੈ ਅਤੇ ਕਿਸ ਆਧਾਰ 'ਤੇ ਫ਼ਿਲਮ ਅਦਾਕਾਰ ਨੂੰ ਪਹਿਲਾਂ ਛੇਤੀ-ਛੇਤੀ ਪੈਰੋਲ, ਇਕ ਪਿੱਛੋਂ ਇਕ ਫ਼ਰਲੋ ਅਤੇ ਫਿਰ ਸਜ਼ਾ ਮੁਆਫ਼ੀ ਦਿਤੀ ਗਈ।
ਜਸਟਿਸ ਆਰ.ਐਮ.ਸਾਵੰਤ ਅਤੇ ਜਸਟਿਸ ਸਾਧਨਾ ਜਾਧਵ ਦੇ ਬੈਂਚ ਨੇ ਕਿਹਾ ਕਿ ਸੰਜੇ ਦੱਤ ਨੇ ਮਈ 2013 ਵਿਚ ਆਤਮ ਸਮਰਪਣ ਕੀਤਾ ਸੀ ਅਤੇ ਜੁਲਾਈ ਵਿਚ ਉਸ ਨੇ ਪੈਰੋਲ ਦੀਆਂ ਅਰਜ਼ੀਆਂ ਦੇ ਦਿਤੀਆਂ ਸਨ। ਜਸਟਿਸ ਜਾਧਵ ਨੇ ਕਿਹਾ, ''ਸੰਜੇ ਦੱਤ ਨੇ 8 ਜੁਲਾਈ 2013 ਨੂੰ ਫ਼ਰਲੋ ਲਈ ਅਪੀਲ ਕੀਤੀ ਸੀ ਅਤੇ 25 ਜੁਲਾਈ ਨੂੰ ਪੈਰੋਲ ਦੀ ਅਪੀਲ ਦਾਖ਼ਲ ਕੀਤੀ। ਦੋਵੇਂ ਅਰਜ਼ੀਆਂ ਪ੍ਰਵਾਨ ਹੋ ਗਈਆਂ ਅਤੇ ਉਹ ਵੀ ਇਕੱਠੀਆਂ।'' ਐਡਵੋਕੇਟ ਜਨਰਲ ਆਸ਼ੂਤੋਸ਼ ਕੁੰਬਕੋਨੀ ਨੇ ਅਦਾਲਤ ਨੂੰ ਦਸਿਆ ਕਿ ਸੰਜੇ ਦੱਤ ਨੂੰ ਕੋਈ ਰਿਆਇਤ ਨਹੀਂ ਦਿਤੀ ਗਈ। (ਪੀਟੀਆਈ)