ਤਿੱਬਤ ਘਟਨਾਕ੍ਰਮ 'ਤੇ ਭਾਰਤ ਮੂਕ ਦਰਸ਼ਕ ਨਹੀਂ : ਸੁਸ਼ਮਾ ਸਵਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੱਬਤ ਨਾਲ ਸਬੰਧਤ ਘਟਨਾਕ੍ਰਮ ਬਾਰੇ ਅੱਜ ਰਾਜ ਸਭਾ ਵਿਚ ਚਿੰਤਾ ਪ੍ਰਗਟਾਏ ਜਾਣ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਇਸ ਮੁੱਦੇ 'ਤੇ ਮੂਕ ਦਰਸ਼ਕ ਬਣ ਕੇ

Sushma Swaraj

ਨਵੀਂ ਦਿੱਲੀ, 27 ਜੁਲਾਈ : ਤਿੱਬਤ ਨਾਲ ਸਬੰਧਤ ਘਟਨਾਕ੍ਰਮ ਬਾਰੇ ਅੱਜ ਰਾਜ ਸਭਾ ਵਿਚ ਚਿੰਤਾ ਪ੍ਰਗਟਾਏ ਜਾਣ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਇਸ ਮੁੱਦੇ 'ਤੇ ਮੂਕ ਦਰਸ਼ਕ ਬਣ ਕੇ ਨਹੀਂ ਬੈਠਾ ਹੈ ਅਤੇ ਸਰਕਾਰ ਦੇਸ਼ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਸ਼ਿਆਂ ਬਾਰੇ ਤੁਰਤ ਵਿਰੋਧ ਦਰਜ ਕਰਵਾਉਂਦੀ ਹੈ।
ਉਨ੍ਹਾਂ ਕਿਹਾ ਕਿ ਮਤਭੇਦ ਵਾਲੀਆਂ ਗੱਲਾਂ ਨੂੰ ਅਸੀ ਤੁਰਤ ਸਾਹਮਣੇ ਲਿਆਉਂਦੇ ਹਾਂ ਅਤੇ ਦੇਸ਼ ਦਾ ਨੁਕਸਾਨ ਕਰਨ ਵਾਲੇ ਵਿਸ਼ਿਆਂ 'ਤੇ ਤੁਰਤ ਵਿਰੋਧੀ ਦਰਜ ਕਰਵਾਉਂਦੇ ਹਾਂ। ਸੁਸ਼ਮਾ ਨੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਦਿੰਦਿਆਂ ਇਹ ਟਿਪਣੀ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਤਿੱਬਤ ਵਿਚ ਵਾਪਰ ਰਹੇ ਘਟਨਾਕ੍ਰਮ ਸਮੇਤ ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਨੱਥੀ ਕੀਤਾ ਵੀਜ਼ਾ ਜਾਰੀ ਕਰਨ ਦੇ ਮੁੱਦੇ ਉਠਾਏ ਸਨ।
ਸੁਸ਼ਮਾ ਨੇ ਕਿਹਾ, ''ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਭਾਰਤ ਨੈ ਹਰ ਦੁਵੱਲੀ ਬੈਠਕ ਵਿਚ ਇਸ ਮਸਲੇ ਨੂੰ ਉਠਾਇਆ ਹੈ, ਚਾਹੇ ਉਹ ਬੈਠਕ ਪ੍ਰਧਾਨ ਮੰਤਰੀ ਪੱਧਰ ਦੀ ਹੋਵੇ ਜਾਂ ਵਿਦੇਸ਼ ਮੰਤਰੀ ਪੱਧਰ ਦੀ।'' ਭਾਰਤੀ ਪੱਤਰਕਾਰਾਂ ਨੂੰ ਚੀਨ ਵਲੋਂ ਵੀਜ਼ਾ ਨਾ ਦਿਤੇ ਜਾਣ ਦੇ ਮੁੱਦੇ 'ਤੇ ਵਿਦੇਸ਼ ਰਾਜ ਮੰਤਰੀ ਐਮ.ਜੇ. ਅਕਬਰ ਨੇ ਕਿਹਾ ਕਿ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਇਹ ਪੱਤਰਕਾਰ ਤੇ ਮੇਜ਼ਬਾਨ ਮੁਲਕ ਦਾ ਮਾਮਲਾ ਹੈ। (ਪੀਟੀਆਈ)