ਓਮਾਨ ਵਿਖੇ ਫਸੀਆਂ ਭਾਰਤੀ ਔਰਤਾਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਨੂੰ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਓਮਾਨ ਵਿਖੇ ਫਸੀਆਂ ਹੋਈਆਂ 45 ਭਾਰਤੀ ਔਰਤਾਂ ਦੀ ਮਦਦ ਲਈ ਔਰਤਾਂ ਬਾਰੇ ਦਿੱਲੀ ਕਮਿਸ਼ਨ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿੱਖ ਕੇ, ਇਨ੍ਹਾਂ ਔਰਤਾਂ ਦੀ

Swati

 

ਨਵੀਂ ਦਿੱਲੀ, 28 ਜੁਲਾਈ (ਅਮਨਦੀਪ ਸਿੰਘ): ਓਮਾਨ ਵਿਖੇ ਫਸੀਆਂ ਹੋਈਆਂ 45 ਭਾਰਤੀ ਔਰਤਾਂ ਦੀ ਮਦਦ ਲਈ ਔਰਤਾਂ ਬਾਰੇ ਦਿੱਲੀ ਕਮਿਸ਼ਨ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿੱਖ ਕੇ, ਇਨ੍ਹਾਂ ਔਰਤਾਂ ਦੀ ਮਦਦ ਕਰਨ ਤੇ ਇਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
  ਔਰਤਾਂ ਬਾਰੇ ਦਿੱਲੀ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਜੈ ਹਿੰਦ ਨੇ ਵਿਦੇਸ਼ ਮੰਤਰੀ ਨੂੰ ਲਿੱਖੀ ਚਿੱਠੀ ਵਿਚ ਇਸ ਮਾਮਲੇ ਨੂੰ ਮਨੁੱਖੀ ਤੱਸਕਰੀ ਦਾ ਮਾਮਲਾ ਦਸਦੇ ਹੋਏ ਕਿਹਾ ਹੈ ਕਿ ਇਹ ਔਰਤਾਂ ਭਾਰਤ ਵਾਪਸ ਪਰਤਣ ਲਈ ਲਾਚਾਰ ਹਨ ਤੇ ਇਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਅਪਣੀ ਬਣਦੀ ਜ਼ਿੰਮੇਵਾਰੀ ਨਿਭਾਏ। ਸਵਾਤੀ ਜੈਹਿੰਦ ਨੇ ਕਿਹਾ ਹੈ ਕਿ ਕਮਿਸ਼ਨ ਦੀ ਸਹਿਯੋਗੀ ਐਨਜੀਓ ਨਵਸ਼੍ਰਿਸਟੀ ਨੂੰ ਓਮਾਨ ਵਿਖੇ ਫਸੀ ਹੋਈਆਂ ਔਰਤਾਂ ਨੇ ਫੋਨ ਰਾਹੀਂ ਸ਼ਿਕਾਇਤਾਂ ਭੇਜ ਕੇ ਮਦਦ ਦੀ ਅਪੀਲ ਕੀਤੀ ਹੈ।
  ਵੇਰਵਿਆਂ ਮੁਤਾਬਕ ਪੰਜਾਬ, ਹਰਿਆਣਾ, ਪੁਡੁਚੇਰੀ ਸਣੇ ਕਈ ਸੂਬਿਆਂ ਦੀਆਂ ਔਰਤਾਂ ਜੋ ਵਧੀਆ ਰੁਜ਼ਗਾਰ ਲਈ ਏਜੰਟ ਰਾਹੀਂ ਦੁਬਈ ਗਈਆਂ ਸਨ, ਤੇ ਏਜੰਟ ਨਰਸਿੰਗ ਵਾਸਤੇ ਇਨ੍ਹਾਂ ਨੂੰ ਦੁਬਈ ਲੈ ਗਿਆ ਸੀ। ਦੁਬਈ ਵਿਚ ਕੁੱਝ ਦਿਨ ਰੱਖਣ ਪਿਛੋਂ ਇਨ੍ਹਾਂ ਔਰਤਾਂ ਨੂੰ ਓਮਾਨ ਵਿਖੇ ਲੈ ਗਿਆ ਸੀ, ਉਥੇ ਕਿਸੇ ਦੂਜੇ ਏਜੰਟ ਵਲੋਂ ਔਰਤਾਂ ਨੂੰ ਲੋਕਾਂ ਦੇ ਘਰਾਂ ਵਿਚ ਕੰਮ ਕਰਨ 'ਤੇ ਲਾ ਦਿਤਾ ਗਿਆ। ਉਥੇ ਔਰਤਾਂ ਨਾਲ ਘਰਾਂ ਵਿਚ ਮਾੜੇ ਸਲੂਕ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਘਰਾਂ ਵਿਚ ਇਹ ਔਰਤਾਂ ਕੰੰਮ ਕਰਦੀਆਂ ਹਨ, ਉਨ੍ਹਾਂ ਨੇ ਭਾਰਤੀ ਔਰਤਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਏ ਹੋਏ ਹਨ।