ਨਿਤੀਸ਼ ਕੁਮਾਰ ਅਪਣੇ ਸਿਆਸੀ ਮਕਸਦ ਲਈ 'ਫ਼ਿਰਕੂ ਤਾਕਤਾਂ' ਦੇ ਖ਼ੇਮੇ ਵਿਚ ਪਰਤੇ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ....

Rahul Gandhi

ਨਵੀਂ ਦਿੱਲੀ, 27 ਜੁਲਾਈ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਅਪਣੇ ਸਿਆਸੀ ਮਕਸਦ ਲਈ 'ਫ਼ਿਰਕੂ ਤਾਕਤਾਂ' ਦੇ ਖ਼ੇਮੇ ਵਿਚ ਪਰਤ ਗਏ ਹਨ। ਰਾਹੁਲ ਨੇ ਕਿਹਾ, ''ਪਿਛਲੇ ਤਿੰਨ-ਚਾਰ ਮਹੀਨੇ ਤੋਂ ਨਿਤੀਸ਼ ਕੁਮਾਰ ਐਨ.ਡੀ.ਏ. ਵਿਚ ਵਾਪਸੀ ਦੀ ਯੋਜਨਾ ਬਣਾ ਰਹੇ ਸਨ।'' ਉਨ੍ਹਾਂ ਕਿਹਾ, ''ਨਿਤੀਸ਼ ਨੇ ਫ਼ਿਰਕੂਵਾਦ ਵਿਰੁਧ ਲੜਾਈ ਵਿਚ ਸਾਡੇ ਨਾਲ ਹੱਥ ਮਿਲਾਇਆ ਸੀ ਪਰ ਅਪਣੇ ਸਿਆਸੀ ਹਿਤਾਂ ਲਈ ਮੁੜ ਉਨ੍ਹਾਂ ਨਾਲ ਹੱਥ ਮਿਲਾ ਲਿਆ ਜਿਨ੍ਹਾਂ ਦੇ ਵਿਰੁਧ ਖੜੇ ਸਨ।''
ਬਿਹਾਰ ਦੀ ਸਿਆਸਤ ਵਿਚ ਬਦਲਾਅ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਰਾਜਨੀਤੀ ਤੋਂ ਤੁਹਾਨੂੰ ਇਹ ਪਤਾ ਲਗਦਾ ਹੈ ਕਿ ਲੋਕਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ। ਸਪੱਸ਼ਟ ਤੌਰ 'ਤੇ ਮੈਂ ਜਾਣਦਾ ਸੀ ਕਿ ਨਿਤੀਸ਼ ਜੀ ਇਹ ਯੋਜਨਾ ਬਣਾ ਰਹੇ ਹਨ।'' (ਏਜੰਸੀ)