ਸੰਤ ਭਿੰਡਰਾਂਵਾਲਿਆਂ ਦਾ ਮਾੜਾ ਅਕਸ ਪੇਸ਼ ਕਰਨ 'ਤੇ ਪ੍ਰਕਾਸ਼ਕ ਤੋਂ ਜਵਾਬ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਬੇ ਹਾਈ ਕੋਰਟ ਨੇ ਇਤਿਹਾਸ ਦੀ ਇਕ ਪਾਠ ਪੁਸਤਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮਾੜਾ ਅਕਸ ਪੇਸ਼ ਕਰਨ 'ਤੇ ਪ੍ਰਕਾਸ਼ਕ ਬਾਲਭਾਰਤੀ ਤੋਂ ਜਵਾਬ ਮੰਗਿਆ ਹੈ

Sant Bhindranwale

ਜਸਟਿਸ ਅਨੂਪ ਮਹਿਤਾ ਦੀ ਅਗਵਾਈ ਵਾਲੇ ਬੈਂਚ ਨੇ ਅੰਮ੍ਰਿਤਪਾਲ ਸਿਘ ਖ਼ਾਲਸਾ ਵਲੋਂ ਦਾਖ਼ਲ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪ੍ਰਕਾਸ਼ਕ ਤੋਂ ਜਵਾਬ ਤਲਬ ਕੀਤਾ ਹੈ।  ਖ਼ਾਲਸਾ ਨੇ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਬਾਲਭਾਰਤੀ ਪ੍ਰਕਾਸ਼ਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 'ਅਤਿਵਾਦੀ' ਦੱਸ ਕੇ ਕੂੜ ਪ੍ਰਚਾਰ ਕਰ ਰਿਹਾ ਹੈ। ਪਟੀਸ਼ਨਕਰਤਾ ਨੇ ਬਾਲਭਾਰਤੀ ਨੂੰ ਇਹ ਹਦਾਇਤ ਦੇਣ ਦੀ ਮੰਗ ਵੀ ਕੀਤੀ ਕਿ 9ਵੀਂ ਜਮਾਤ ਵਿਚ ਪੜ੍ਹਾਈ ਜਾ ਰਹੀ ਇਤਿਹਾਸ ਦੀ ਪਾਠ ਪੁਸਤਕ ਵਿਚੋਂ ਸਬੰਧਤ ਅਧਿਆਏ ਨੂੰ ਹਟਾ ਦਿਤਾ ਜਾਵੇ।
ਪਟੀਸ਼ਨ ਵਿਚ ਬਾਲਭਾਰਤੀ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣ  ਅਤੇ ਪੁਲਿਸ ਨੂੰ ਪ੍ਰਕਾਸ਼ਕ ਵਿਰੁਧ ਮਾਮਲਾ ਦਰਜ ਕਰਨ ਦੀ ਹਦਾਇਤ ਦਿਤੇ ਜਾਣ ਦੀ ਗੁਜ਼ਾਰਸ਼ ਵੀ ਕੀਤੀ ਗਈ ਹੈ। ਅਦਾਲਤ ਵਿਚ ਮਾਮਲੇ ਦੀ ਅਗਲੀ ਸੁਣਵਾਈ ਚਾਰ ਹਫ਼ਤੇ ਬਾਅਦ ਹੋਣੀ ਹੈ।    (ਏਜੰਸੀ)