ਰਾਜੀਵ ਗਾਂਧੀ ਹਤਿਆਕਾਂਡ ਦੀ ਦੋਸ਼ੀ ਨਲਿਨੀ ਨੇ ਬੇਟੀ ਦੇ ਵਿਆਹ ਲਈ 6 ਮਹੀਨੇ ਦੀ ਛੁੱਟੀ ਮੰਗੀ
ਰਾਜੀਵ ਗਾਂਧੀ ਹਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਨਲਿਨੀ ਸ੍ਰੀਹਰਨ ਨੇ ਮਦਰਾਸ ਹਾਈ ਕੋਰਟ ਤੋਂ ਅਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ 6 ਮਹੀਨੇ ਦੀ...
Nalini
ਚੇਨਈ, 28 ਜੁਲਾਈ : ਰਾਜੀਵ ਗਾਂਧੀ ਹਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਨਲਿਨੀ ਸ੍ਰੀਹਰਨ ਨੇ ਮਦਰਾਸ ਹਾਈ ਕੋਰਟ ਤੋਂ ਅਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ 6 ਮਹੀਨੇ ਦੀ ਛੁੱਟੀ ਮੰਗੀ ਹੈ। ਨਲਿਨੀ ਨੂੰ ਵੇਲੂਰ ਵਿਚ ਮਹਿਲਾਵਾਂ ਦੀ ਵਿਸ਼ੇਸ਼ ਜੇਲ ਵਿਚ ਰਖਿਆ ਗਿਆ ਹੈ ਜਿਸ ਨੇ ਅਪਣੀ ਅਰਜ਼ੀ ਵਿਚ ਕਿਹਾ ਹੈ ਕਿ ਉਸ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਆਈ.ਜੀ. ਜੇਲਾਂ ਨੂੰ ਪੈਰੋਲ ਲਈ ਅਰਜ਼ੀ ਦਿਤੀ ਸੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਇਆ।
ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਵਿਅਕਤੀ ਦੋ ਸਾਲ ਵਿਚ ਇਕ ਵਾਰ ਮਹੀਨੇ ਦੀ ਛੁੱਟੀ ਦਾ ਹੱਕਦਾਰ ਹੁੰਦਾ ਹੈ ਅਤੇ ਨਲਿਨੀ ਪਿਛਲੇ 26 ਸਾਲ ਤੋਂ ਜੇਲ ਵਿਚ ਹੈ। ਨਲਿਨੀ ਨੇ ਦਲੀਲ ਦਿਤੀ ਹੈ ਕਿ ਉਸ ਨੇ ਅੱਜ ਤਕ ਕੋਈ ਛੁੱਟੀ ਨਹੀਂ ਲਈ। (ਪੀਟੀਆਈ)